ਪਾਕਿਸਤਾਨ ਭਾਰਤ ਦੇ ਅਮਨ ਪਸੰਦ ਰਵੱਈਏ ਨੂੰ ਕਮਜ਼ੋਰੀ ਨਾ ਸਮਝੇ : ਮਨਪ੍ਰੀਤ ਬਾਦਲ (ਵੀਡੀਓ)
Saturday, Aug 10, 2019 - 05:19 PM (IST)
ਬਠਿੰਡਾ (ਅਮਿਤ ਸ਼ਰਮਾ) : ਕਰਤਾਰਪੁਰ ਲਾਂਘੇ ਦੇ ਕੰਮ ਨੂੰ ਨਿਰਵਿਘਨ ਪੂਰਾ ਕਰਾਉਣ ਅਤੇ ਪਾਕਿਸਤਾਨ ਵਿਚ ਮਨਾਏ ਜਾਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਦੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੰਤਰੀਆਂ ਦਾ ਇਕ ਵਫਦ ਪਾਕਿਸਤਾਨ ਭੇਜਿਆ ਜਾ ਰਿਹਾ ਹੈ, ਜਿਸ 'ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਮੰਤਰੀਆਂ ਦਾ ਇਹ ਵਫਦ ਗੁਆਂਢੀ ਮੁਲਕ ਵਿਚ ਅਮਨ ਦਾ ਪੈਗਾਮ ਲੈ ਕੇ ਜਾਵੇਗਾ। ਮਨਪ੍ਰੀਤ ਨੇ ਇਹ ਵੀ ਸਾਫ ਕੀਤਾ ਕਿ ਪਾਕਿਸਤਾਨ ਭਾਰਤ ਦੇ ਅਮਨ ਪਸੰਦ ਰਵੱਈਏ ਨੂੰ ਕਮਜ਼ੋਰੀ ਨਾ ਸਮਝੇ।
ਤੁਹਾਨੂੰ ਦੱਸ ਦਈਏ ਕਿ ਸੁਖਜਿੰਦਰ ਰੰਧਾਵਾ ਦੀ ਅਗਵਾਈ ਹੇਠ ਓ.ਪੀ. ਸੋਨੀ ਅਤੇ ਚਰਨਜੀਤ ਚੰਨੀ ਅਗਸਤ ਮਹੀਨੇ ਦੇ ਅਖੀਰ ਵਿਚ ਪਾਕਿਸਤਾਨ ਜਾ ਰਹੇ ਹਨ, ਜਿੱਥੇ ਉਹ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ।