ਬਠਿੰਡਾ ’ਚ ਲੁਟੇਰਿਆਂ ਦਾ ਕਾਰਨਾਮਾ, ਅੱਖਾਂ ’ਚ ਮਿਰਚਾਂ ਪਾ ਕੇ ਜਿਊਲਰੀ ਦੀ ਦੁਕਾਨ ਤੋਂ ਲੁੱਟਿਆ ਸੋਨਾ

Friday, Jun 04, 2021 - 04:20 PM (IST)

ਬਠਿੰਡਾ ’ਚ ਲੁਟੇਰਿਆਂ ਦਾ ਕਾਰਨਾਮਾ, ਅੱਖਾਂ ’ਚ ਮਿਰਚਾਂ ਪਾ ਕੇ ਜਿਊਲਰੀ ਦੀ ਦੁਕਾਨ ਤੋਂ ਲੁੱਟਿਆ ਸੋਨਾ

ਬਠਿੰਡਾ (ਕੁਨਾਲ ਬਾਂਸਲ, ਵਰਮਾ): ਬਠਿੰਡਾ ਦੇ ਪੋਸਟ ਆਫ਼ਿਸ ਬਾਜ਼ਾਰ ’ਚ ਦਿਨ-ਦਿਹਾੜੇ 2 ਲੋਕਾਂ ਵਲੋਂ ਜਿਊਲਰੀ ਦੀ ਦੁਕਾਨ ਮਾਲਕ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਕਰੀਬ ਡੇਢ ਸੌ ਗ੍ਰਾਮ ਸੋਨੇ ਦੀ ਚੇਨ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਲੁਟੇਰੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ।ਮੌਕੇ ’ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਨਾ ਕਤਾਰਾਂ 'ਚ ਧੱਕੇ ਤੇ ਨਾ ਹੀ ਕੋਰੋਨਾ ਨਿਯਮਾਂ ਦੀ ਉਲੰਘਣਾ, ਮਿਸਾਲ ਬਣਿਆ ਪੰਜਾਬ ਦਾ ਇਹ ਵੈਕਸੀਨੇਸ਼ਨ ਸੈਂਟਰ

PunjabKesari

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਨੇ ਭੀਮ ਸਿੰਘ ਨੇ ਦੱਸਿਆ ਕਿ ਪੋਸਟ ਆਫ਼ਿਸ ਬਾਜ਼ਾਰ ’ਚ ਫੈਸ਼ਨ ਜਿਊਲਰੀ ਦੇ ਨਾਂ ’ਤੇ ਉਨ੍ਹਾਂ ਦੀ ਦੁਕਾਨ ਹੈ।ਅੱਜ ਕਰੀਬ 12.00 ਵਜੇ ਇਕ ਪਤੀ ਪਤਨੀ ਬਣ ਕੇ ਦੋ ਲੋਕ ਸੋਨੇ ਦੀ ਚੇਨ ਲੈਣ ਦੇ ਬਹਾਨੇ ਦੁਕਾਨ ’ਤੇ ਆਏ ਜਦੋਂ ਦੁਕਾਨਦਾਰ ਸੋਨੇ ਦੀ ਚੇਨ ਦਾ ਪੈਕੇਟ ਲੈ ਕੇ ਬਾਹਰ ਆਇਆ ਤਾਂ ਅਚਾਨਕ ਉਨ੍ਹਾਂ ਨੇ ਮਿਰਚਾਂ ਵਾਲੀ ਸਪਰੇਅ ਮੇਰੀਆਂ ਅੱਖਾਂ ’ਤੇ ਛਿੜਕ ਦਿੱਤੀ ਅਤੇ ਸੋਨੇ ਦੀ ਚੇਨ ਵਾਲੀਆਂ ਪੂੜੀਆਂ ਲੈ ਕੇ ਫ਼ਰਾਰ ਹੋ ਗਏ, ਜਿਸ ’ਚ ਕਰੀਬ ਡੇਢ ਸੋ ਗ੍ਰਾਮ ਸੋਨੇ ਦੀ ਚੇਨ ਹਨ, ਜਿਸ ਦੀ ਮਾਰਕਿਟ ਕੀਮਤ ਕਰੀਬ ਲੱਖ ਰੁਪਏ ਬਣਦੀ ਹੈ। ਮੇਰੀ ਪੁਲਸ ਤੋਂ ਇਹ ਮੰਗ ਹੈ ਕਿ ਮੈਨੂੰ ਬਣਦਾ ਇਨਸਾਫ਼ ਮਿਲੇ ਅਤੇ ਦੋਸ਼ੀਆਂ ਨੂੰ ਜਲਦ ਸਜ਼ਾ ਮਿਲੇ। 

ਇਹ ਵੀ ਪੜ੍ਹੋ:  ਤਲਵੰਡੀ ਸਾਬੋ 'ਚ ਵਿਅਕਤੀ ਵੱਲੋਂ ਖ਼ੁਦਕੁਸ਼ੀ, ਸਾਲੀ ਅਤੇ ਸਾਂਢੂ ਨਾਲ ਚੱਲ ਰਿਹਾ ਸੀ ਵਿਵਾਦ

PunjabKesari


author

Shyna

Content Editor

Related News