ਗ਼ੈਰ-ਕਾਨੂੰਨੀ ਮਾਈਨਿੰਗ ਕਰਦਿਆਂ 'ਤੇ ਪਿਆ ਛਾਪਾ, ਕਾਂਗਰਸੀ ਸਰਪੰਚ ਸਣੇ 5 ਲੋਕਾਂ ਨੂੰ ਪਈਆਂ ਭਾਜੜਾਂ

Friday, Oct 09, 2020 - 12:55 PM (IST)

ਗ਼ੈਰ-ਕਾਨੂੰਨੀ ਮਾਈਨਿੰਗ ਕਰਦਿਆਂ 'ਤੇ ਪਿਆ ਛਾਪਾ,  ਕਾਂਗਰਸੀ ਸਰਪੰਚ ਸਣੇ 5 ਲੋਕਾਂ ਨੂੰ ਪਈਆਂ ਭਾਜੜਾਂ

ਬਠਿੰਡਾ (ਕੁਨਾਲ ਬਾਂਸਲ): ਬਠਿੰਡਾ ਦੀ ਨਥਾਣਾ ਪੁਲਸ ਨੇ ਪਿੰਡ ਕਲਿਆਣ ਸੁਖਾ ਦੇ ਖੇਤਾਂ 'ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫਾਸ਼ ਕਰਦੇ ਹੋਏ ਸਰਪੰਚ ਸਣੇ 5 ਲੋਕਾਂ 'ਤੇ ਮੁਕੱਦਮਾ ਦਰਜ ਕੀਤਾ ਹੈ। ਮੌਕੇ 'ਤੇ ਪੁਲਸ ਵਲੋਂ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ: ਬਰਨਾਲਾ 'ਚ ਵੱਡਾ ਹਾਦਸਾ, ਮਜ਼ਦੂਰਾਂ ਨਾਲ ਭਰਿਆ ਕੈਂਟਰ ਹਾਦਸਾਗ੍ਰਸਤ (ਤਸਵੀਰਾਂ)

PunjabKesari

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਪਿੰਡ ਕਲਿਆਣ ਸੁਖਾ ਦੇ ਖੇਤਾਂ 'ਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਜਦੋਂ ਪੁਲਸ ਵਲੋਂ ਉੱਥੇ ਜਾ ਕੇ ਛਾਪੇਮਾਰੀ ਕੀਤੀ ਗਈ ਤਾਂ ਉੱਥੇ 5 ਲੋਕ ਮੌਜੂਦ ਸਨ, ਜਿਨ੍ਹਾਂ 'ਚੋਂ 3 ਲੋਕਾਂ ਨੂੰ ਫੜ੍ਹ ਲਿਆ ਗਿਆ ਹੈ ਅਤੇ 2 ਲੋਕ ਭੱਜਣ 'ਚ ਸਫ਼ਲ ਹੋ ਗਏ। ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਜੋ ਕਾਂਗਰਸੀ ਸਰਪੰਚ ਹਨ ਉਸ 'ਤੇ ਪਹਿਲਾਂ ਵੀ 302, 307 ਵਰਗੇ ਸੰਗੀਨ ਮਾਮਲੇ ਦਰਜ ਹਨ। ਇਨ੍ਹਾਂ ਦੇ ਕੋਲ ਮਾਈਨਿੰਗ ਕਰਨ ਦੇ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਮਸ਼ੀਨਾਂ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ, ਉੱਥੇ ਪਿੰਡ ਵਾਸੀਆਂ ਨੇ ਵੀ ਇਸ ਪੂਰੇ ਮਾਮਲੇ ਦੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਭਰਾ ਦੀ ਅਚਾਨਕ ਹੋਈ ਮੌਤ ਨਾਲ ਲੱਗਾ ਸਦਮਾ, ਭਾਬੀ ਦੀ ਅਸਲੀਅਤ ਸਾਹਮਣੇ ਆਉਣ 'ਤੇ ਉੱਡੇ ਹੋਸ਼

PunjabKesari


author

Shyna

Content Editor

Related News