'ਮੌਰਨਿੰਗ ਵਾਕ' 'ਤੇ ਗਈ ਹਰਸਿਮਰਤ ਨੂੰ ਬਜ਼ੁਰਗ ਨੇ ਕੀਤੇ ਤਿੱਖੇ ਸਵਾਲ (ਵੀਡੀਓ)

05/05/2019 11:39:07 AM

ਬਠਿੰਡਾ (ਅਮਿਤ ਸ਼ਰਮਾ) : ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸਵੇਰੇ-ਸਵੇਰੇ ਬਠਿੰਡਾ ਦੇ ਜੋਗਰ ਪਾਰਕ ਵਿਚ ਆਏ ਤਾਂ ਚੋਣ ਪ੍ਰਚਾਰ ਲਈ ਸਨ ਪਰ ਇਕ ਬਜ਼ੁਰਗ ਦੇ ਸਵਾਲਾਂ 'ਚ ਘਿਰ ਗਏ। ਹਾਲਾਂਕਿ ਬੀਬਾ ਜੀ ਨੇ ਬਜ਼ੁਰਗ ਦੇ ਸਵਾਲਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਇਹ ਸਮਾਂ ਸਵਾਲਾਂ ਦਾ ਨਹੀਂ, ਜਿਸ ਤੋਂ ਬਾਅਦ ਬਜ਼ੁਰਗ ਨੇ ਆਪਣੇ ਭਾਈਚਾਰੇ ਵਲੋਂ ਅਕਾਲੀਆਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ।

PunjabKesari

ਬਜ਼ੁਰਗ ਦੇ ਏਨਾ ਕਹਿਣ ਦੀ ਦੇਰ ਸੀ ਕਿ ਹਰਸਿਮਰਤ ਕੌਰ ਬਾਦਲ ਦੇ ਨਾਲ ਆਏ ਵਰਕਰ ਉਸ ਬਜ਼ੁਰਗ ਨਾਲ ਉਲਝ ਗਏ, ਜਦਕਿ ਹਰਸਿਮਰਤ ਕੌਰ ਬਾਦਲ ਤੇ ਉਨ੍ਹਾਂ ਨਾਲ ਆਏ ਸਰੂਪ ਚੰਦ ਸਿੰਗਲਾ ਉਥੋਂ ਦੜ੍ਹ ਵੱਟ ਕੇ ਲੰਘ ਗਏ। ਬਾਅਦ 'ਚ ਬਜ਼ੁਰਗ ਨੇ ਮੀਡੀਆ ਨਾਲ ਗੱਲ ਕਰਦਿਆਂ ਬਹਿਬਲ ਕਲਾਂ ਕਾਂਡ ਨੂੰ ਲੈ ਕੇ ਅਕਾਲੀਆਂ 'ਤੇ ਆਪਣਾ ਗੁੱਸਾ ਪ੍ਰਗਟ ਕੀਤਾ।

PunjabKesari

ਵੈਸੇ ਤਾਂ ਥਾਂ-ਥਾਂ ਲੋਕ ਵੋਟਾਂ ਮੰਗਣ ਆ ਰਹੇ ਆਪਣੇ ਨੇਤਾਵਾਂ ਨਾਲ ਗੁੱਸਾ ਕੱਢ ਰਹੇ ਹਨ ਤੇ ਤਿੱਖੇ ਸਵਾਲਾਂ ਨਾਲ ਨੇਤਾਵਾਂ ਦੀਆਂ ਬੋਲਤੀਆਂ ਵੀ ਬੰਦ ਕਰ ਰਹੇ ਹਨ ਬੇਅਦਬੀ ਤੇ ਬਹਿਬਲ ਕਲਾਂ ਕਾਂਡ ਨੂੰ ਲੈ ਕੇ ਅਕਾਲੀਆਂ ਖਿਲਾਫ ਲੋਕਾਂ ਦਾ ਰੋਸ ਕੁਝ ਜ਼ਿਆਦਾ ਹੀ ਦੇਖਣ ਨੂੰ ਮਿਲ ਰਿਹਾ ਹੈ।


cherry

Content Editor

Related News