ਸਿਵਿਲ ਲਾਈਨ ਕਲੱਬ ਮਾਮਲੇ 'ਚ ਦਾਦੂਵਾਲ ਨੂੰ ਜ਼ਮਾਨਤ, ਦੂਜੇ ਮਾਮਲੇ 'ਚ ਪੇਸ਼ੀ ਅੱਜ

10/24/2019 9:32:37 AM

ਬਠਿੰਡਾ (ਵਰਮਾ) : ਸਿਵਲ ਲਾਇਨਜ਼ ਕਲੱਬ ਬਠਿੰਡਾ 'ਚ ਚਲ ਰਹੇ ਵਿਵਾਦ ਨੂੰ ਲੈ ਕੇ ਪੁਲਸ ਤੇ ਜ਼ਿਲਾ ਪ੍ਰਸ਼ਾਸਨ ਨੇ ਸ਼ਾਂਤੀ ਭੰਗ ਹੋਣ ਦਾ ਖਤਰਾ ਮਹਿਸੂਸ ਕਰਦੇ ਹੋਏ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਗ੍ਰਿਫਤਾਰ ਕਰ ਕੇ ਐੱਸ. ਡੀ. ਐੱਮ. ਸਾਹਮਣੇ ਪੇਸ਼ ਕੀਤਾ ਸੀ, ਜਿਥੇ ਉਨ੍ਹਾਂ ਨੂੰ 23 ਅਕਤੂਬਰ ਤੱਕ ਜੇਲ ਭੇਜ ਦਿੱਤਾ ਸੀ। ਤਲਵੰਡੀ ਸਾਬੋ ਐੱਸ. ਡੀ. ਐੱਮ. ਦੀ ਅਦਾਲਤ ਨੇ ਦਾਦੂਵਾਲ ਸਮੇਤ ਉਨ੍ਹਾਂ ਦੇ ਸੇਵਾਦਾਰਾਂ ਦੀ ਜ਼ਮਾਨਤ ਪ੍ਰਵਾਨ ਕਰ ਲਈ ਪਰ ਇਕ ਹੋਰ ਮਾਮਲੇ 'ਚ ਦਾਦੂਵਾਲ ਨੂੰ ਪੁਲਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਹੈ।

ਜਾਣਕਾਰੀ ਅਨੁਸਾਰ ਕਪੂਰਥਲਾ ਜੇਲ 'ਚ ਬੰਦ ਦਾਦੂਵਾਲ ਤੋਂ ਮੋਬਾਇਲ ਫੋਨ ਬਰਾਮਦ ਹੋਇਆ ਸੀ, ਜਿਸ 'ਤੇ ਉਥੋਂ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ 'ਤੇ ਇਕ ਹੋਰ ਮਾਮਲਾ ਦਰਜ ਕੀਤਾ ਸੀ। 20 ਅਕਤੂਬਰ ਨੂੰ ਦਾਦੂਵਾਲ ਤੇ ਉਨ੍ਹਾਂ ਦੇ 4 ਸਾਥੀਆਂ ਦੀ ਬੈਰਕ 'ਚ ਤਲਾਸ਼ੀ ਦੌਰਾਨ ਮੋਬਾਇਲ ਫੋਨ ਬਰਾਮਦ ਹੋਇਆ ਸੀ। ਇਸ ਸਬੰਧੀ ਕਪੂਰਥਲਾ ਥਾਣੇ 'ਚ ਦਾਦੂਵਾਲ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਇਸ ਮਾਮਲੇ 'ਚ ਉਨ੍ਹਾਂ ਦੀ ਗ੍ਰਿਫਤਾਰੀ ਕਰ ਲਈ ਅਤੇ ਵੀਰਵਾਰ ਨੂੰ ਕਪੂਰਥਲਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਦੇਖਣਾ ਇਹ ਹੈ ਕਿ ਕਪੂਰਥਲਾ ਅਦਾਲਤ ਉਨ੍ਹਾਂ ਨੂੰ ਜ਼ਮਾਨਤ ਦਿੰਦੀ ਹੈ ਜਾਂ ਅਜੇ ਉਨ੍ਹਾਂ ਨੂੰ ਹੋਰ ਜੇਲ 'ਚ ਰਹਿਣਾ ਪਵੇਗਾ।


cherry

Content Editor

Related News