ਅੰਮ੍ਰਿਤਾ ਵੜਿੰਗ ਤੋਂ ਸੁਣੋ ਅਕਾਲੀ ਦਲ ਨੂੰ ਆਉਣਗੀਆਂ ਕਿੰਨੀਆਂ ਸੀਟਾਂ (ਵੀਡੀਓ)

Monday, May 20, 2019 - 03:09 PM (IST)

ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਚੋਣਾਂ ਖਤਮ ਹੋਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਦਾ ਬਹੁਤ ਜ਼ਿਆਦਾ ਸਮਰਥਨ ਮਿਲ ਰਿਹਾ ਹੈ ਅਤੇ ਉਹ ਹੀ ਬਠਿੰਡਾ ਤੋਂ ਜਿੱਤ ਹਾਸਲ ਕਰਨਗੇ।

ਬਾਦਲ ਜੋੜੇ ਵੱਲੋਂ ਕਾਂਗਰਸ 'ਤੇ ਲਗਾਏ ਗਏ ਹਿੰਸਾ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਉਹ ਅੱਜ ਸਾਰਾ ਦਿਨ ਲੰਬੀ ਵਿਚ ਸਨ ਉਥੇ ਅਜਿਹਾ ਕੁਝ ਵੀ ਨਹੀਂ ਸੀ, ਕੋਈ ਹਿੰਸਾ ਨਹੀਂ ਸੀ। ਅੰਮ੍ਰਿਤਾ ਮੁਤਾਬਕ ਅਕਾਲੀਆਂ ਨੂੰ ਲੜਾਈ ਅਤੇ ਗੁੰਡਾਗਰਦੀ ਦੀ ਇੰਨੀ ਆਦਤ ਪੈ ਚੁੱਕੀ ਹੈ ਕਿ ਉਹ ਇਸ ਇਹ ਸਭ ਮਿੱਸ ਕਰ ਰਹੇ ਹਨ।

ਸੁਖਬੀਰ ਬਾਦਲ ਵੱਲੋਂ ਇਹ ਕਹੇ ਜਾਣ 'ਤੇ ਕਿ 13 ਦੀਆਂ 13 ਸੀਟਾਂ 'ਤੇ ਉਹ ਹੀ ਜਿੱਤ ਹਾਸਲ ਕਰਨਗੇ, ਕਿਉਂਕਿ ਅਕਾਲੀਆਂ ਨੇ ਬਹੁਤ ਵਿਕਾਸ ਕਰਾਇਆ ਹੈ 'ਤੇ ਅੰਮ੍ਰਿਤਾ ਨੇ ਕਿਹਾ ਕਿ ਜਿਹੋ-ਜਿਹਾ ਸੁਖਬੀਰ ਬਾਦਲ ਨੇ ਵਿਕਾਸ ਕਰਾਇਆ ਹੈ ਲੋਕ ਓਨੀਆਂ ਹੀ ਸੀਟਾਂ ਦੇਣਗੇ। ਇੱਥੋਂ ਸਮਝ ਲੈਣਾ ਕੀ ਜਿੰਨੀਆਂ ਸੀਟਾਂ ਤੁਹਾਨੂੰ ਆਈਆਂ ਹਨ ਓਨਾ ਹੀ ਵਿਕਾਸ ਤੁਸੀਂ ਕਰਾਇਆ ਹੈ।

ਇਸ ਦੌਰਾਨ ਅੰਮ੍ਰਿਤਾ ਨੇ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪੜੇ ਚਾੜ੍ਹਾਉਣ ਲਈ ਵੋਟਰਾਂ ਅਤੇ ਪੁਲਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ।


author

cherry

Content Editor

Related News