ਬਠਿੰਡਾ ਪ੍ਰਸ਼ਾਸਨ ਦੇ ਖਿਲਾਫ ਲੋਕਾਂ ਦਾ ਮੁੜ ਫੁਟਿਆ ਗੁੱਸਾ (ਵੀਡੀਓ)

07/21/2019 3:56:58 PM

ਬਠਿੰਡਾ (ਅਮਿਤ) - ਬਠਿੰਡਾ 'ਚ ਬੀਤੇ ਦਿਨ ਸ਼ਾਮ ਦੇ ਸਮੇਂ ਪਈ ਹਲਕੀ ਬਾਰਿਸ਼ ਕਾਰਨ ਸਥਾਨਕ ਲੋਕਾਂ ਨੂੰ ਮੁੜ ਗੰਦੇ ਪਾਣੀ ਅਤੇ ਚਿਕੜ ਦਾ ਸਾਹਮਣਾ ਕਰਨਾ ਪਿਆ। ਪਾਣੀ ਦੀ ਨਿਕਾਸੀ ਅਤੇ ਚਿਕੜ ਤੋਂ ਪਰੇਸ਼ਾਨ ਪਰਸ਼ੁਰਾਮ ਨਗਰ ਡਿਸਪੋਜ਼ਲ ਦੇ ਨੇੜਲੇ ਇਲਾਕੇ ਦੇ ਲੋਕਾਂ ਨੇ ਰੋਸ ਪ੍ਰਗਟ ਕਰਦੇ ਹੋਏ ਬਠਿੰਡਾ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਡਿਸਪੋਜ਼ਲ 'ਚ ਲੱਗੀਆਂ 2 ਵੱਡੀਆਂ ਮੋਟਰਾਂ ਖਰਾਬ ਹੋ ਗਈਆਂ ਹਨ, ਜਿਸ ਕਾਰਨ ਉਥੇ ਸਿਰਫ ਛੋਟੀ ਮੋਟਰ ਹੀ ਚੱਲ ਰਹੀ ਹੈ। ਲੰਮੇ ਸਮੇਂ ਤੋਂ ਖਰਾਬ ਪਈਆਂ ਵੱਡੀਆਂ ਮੋਟਰਾਂ ਨੂੰ ਕਿਸੇ ਨੇ ਠੀਕ ਨਹੀਂ ਕਰਵਾਇਆ, ਜਿਸ ਕਾਰਨ ਬਰਸਾਤ ਦਾ ਪਾਣੀ ਡਿਸਪੋਜ਼ਲ ਦੇ ਜ਼ਰਿਏ ਬਾਹਰ ਨਹੀਂ ਆ ਰਿਹਾ। ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਖਰਾਬ ਹੋਈਆਂ ਮੋਟਰਾਂ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ, ਤਾਂਕਿ ਬਰਸਾਤ ਦੇ ਇਕੱਠੇ ਹੋ ਰਹੇ ਪਾਣੀ ਦੀ ਨਾਲੋ-ਨਾਲ ਨਿਕਾਸੀ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ।


rajwinder kaur

Content Editor

Related News