'ਆਪ' ਵਿਧਾਇਕਾ ਬਲਜਿੰਦਰ ਕੌਰ ਦੀ ਹੋਈ ਮੰਗਣੀ (ਵੀਡੀਓ)
Monday, Jan 07, 2019 - 04:01 PM (IST)
ਬਠਿੰਡਾ(ਅਮਿਤ)— ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਅਤੇ ਮਹਿਲਾ ਵਿੰਗ ਦੀ ਸੂਬਾ ਕਨਵੀਨਰ ਪ੍ਰੋ. ਬਲਜਿੰਦਰ ਕੌਰ ਦੀ ਅੱਜ ਬਠਿੰਡਾ ਦੇ ਇਕ ਪੈਲੇਸ ਵਿਚ ਯੂਥ ਵਿੰਗ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਮੰਗਣੀ ਹੋ ਗਈ ਹੈ। ਇਸ ਪ੍ਰੋਗਰਾਮ ਵਿਚ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਨੇ ਨੇਤਾ ਹਰਪਾਲ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਤੋਂ ਇਲਾਵਾ ਹੋਰ ਵੀ ਕਈ ਸਿਆਸੀ ਹਸਤੀਆਂ ਸ਼ਾਮਲ ਹੋਈਆਂ ਹਨ।
ਪ੍ਰੋਗਰਾਮ ਵਿਚ ਕੈਟਰਿੰਕ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਬਲਜਿੰਦਰ ਕੌਰ ਨੇ ਪੰਜਾਬੀ ਖਾਣੇ ਨੂੰ ਪਹਿਲ ਦਿੱਤੀ ਹੈ ਅਤੇ ਮਹਿਮਾਨਾਂ ਨੇ ਵੀ ਖਾਣੇ ਨੂੰ ਬਿਹਤਰੀਨ ਦੱਸਿਆ। ਦੱਸ ਦੇਈਏ ਕਿ ਅਰਵਿੰਦ ਕੇਜਦਰੀਵਾਲ ਨੇ ਬਲਜਿੰਦਰ ਕੌਰ ਨੂੰ ਫੋਨ ਨੇ ਵਧਾਈ ਦਿੱਤੀ ਹੈ।