ਬਾਦਲ ਫਿਲਮੀ ਸਿਤਾਰਿਆਂ ਦਾ ਸਹਾਰਾ ਲੈਣ ਲੱਗੇ : ਖਹਿਰਾ

Friday, May 17, 2019 - 11:00 AM (IST)

ਬਾਦਲ ਫਿਲਮੀ ਸਿਤਾਰਿਆਂ ਦਾ ਸਹਾਰਾ ਲੈਣ ਲੱਗੇ : ਖਹਿਰਾ

ਬਠਿੰਡਾ (ਵਰਮਾ) : ਪੰਜਾਬ ਜਮਹੂਰੀ ਗਠਜੋੜ ਦੇ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਖਹਿਰਾ ਨੇ ਬਠਿੰਡਾ ਦਿਹਾਤੀ ਦੀ ਸੰਗਤ ਮੰਡੀ, ਮਹਿਤਾ, ਗਹਿਰੀ ਦੇਵੀ ਨਗਰ, ਨਰੂਆਣਾ ਪਿੰਡਾਂ 'ਚ ਨੁੱਕੜ ਸਭਾਵਾਂ ਕੀਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਮਿਲ ਕੇ ਫਰੈਂਡਲੀ ਮੈਚ ਖੇਡ ਰਹੇ ਹਨ ਅਤੇ ਆਪਣੇ-ਆਪਣੇ ਫਾਇਦੇ ਸੋਚ ਰਹੇ ਹਨ ਜਦਕਿ ਦਿਨੋਂ-ਦਿਨ ਪੰਜਾਬ ਦੀ ਹਾਲਤ ਤਰਸਯੋਗ ਹੁੰਦੀ ਜਾ ਰਹੀ ਹੈ। ਇਸੇ ਕਾਰਣ ਹੁਣ ਬਾਦਲ ਪਰਿਵਾਰ ਬਠਿੰਡਾ ਤੋਂ ਚੋਣ ਜਿੱਤਣ ਲਈ ਫਿਲਮੀ ਸਿਤਾਰਿਆਂ ਦਾ ਸਹਾਰਾ ਲੈ ਰਿਹਾ ਹੈ।

ਇਸ ਮੌਕੇ ਉਨ੍ਹਾਂ ਅਕਾਲੀ ਦਲ ਨੂੰ ਸਵਾਲ ਕੀਤੇ ਕਿ ਪੰਜਾਬ ਨੂੰ ਚੰਡੀਗੜ੍ਹ ਲੈ ਕੇ ਦੇਣ ਦਾ ਵਾਅਦਾ, ਪੰਜਾਬੀ ਬੋਲਦੇ ਇਲਾਕਿਆਂ ਦਾ ਵਾਅਦਾ, ਪਾਣੀ ਦੇ ਮਸਲੇ ਹੱਲ ਕਰਨ ਦਾ ਵਾਅਦਾ ਜੋ ਕਿ ਕੋਈ ਵੀ ਪੂਰਾ ਨਹੀਂ ਹੋ ਸਕਿਆ ਜਦਕਿ ਹਰਸਿਮਰਤ ਕੌਰ ਬਾਦਲ ਸੈਂਟਰ ਵਿਚ ਮਨਿਸਟਰ ਵੀ ਰਹੀ ਹੈ। ਉਨ੍ਹਾਂ ਕਿਹਾ ਕਿ ਬੀ. ਜੇ. ਪੀ. ਨੇ ਕਾਲੇਧਨ ਨੂੰ ਵਿਦੇਸ਼ਾਂ 'ਚੋਂ ਲਿਆਉਣ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਹਰ ਦੇਸ਼ ਵਾਸੀ ਦੇ ਖਾਤੇ 'ਚ 15-15 ਲੱਖ ਰੁਪਏ ਆਉਣਗੇ ਪਰ ਚੋਣਾਂ ਤੋਂ ਬਾਅਦ ਜੁਮਲਾ ਕਹਿ ਕੇ ਲੋਕਾਂ ਨੂੰ ਮੁਰਖ ਬਣਾਇਆ ਗਿਆ।


author

cherry

Content Editor

Related News