ਕੀ ਫਿਰ ਪਾਣੀ ''ਚ ਡੁੱਬ ਜਾਵੇਗਾ ਹਰਸਿਮਰਤ ਦਾ ਹਲਕਾ

Thursday, Jul 25, 2019 - 01:06 PM (IST)

ਕੀ ਫਿਰ ਪਾਣੀ ''ਚ ਡੁੱਬ ਜਾਵੇਗਾ ਹਰਸਿਮਰਤ ਦਾ ਹਲਕਾ

ਬਠਿੰਡਾ (ਅਮਿਤ ਸ਼ਰਮਾ) : ਮੀਂਹ ਦੇ ਪਾਣੀ ਨੇ ਜਿਸ ਤਰ੍ਹਾਂ ਬੀਤੇ ਦਿਨੀਂ ਬਠਿੰਡਾ 'ਚ ਗਦਰ ਮਚਾਇਆ, ਉਸ ਤੋਂ ਬਾਅਦ ਆਸਮਾਨ 'ਚ ਛਾਏ ਬੱਦਲਾਂ ਨੂੰ ਦੇਖ ਬਠਿੰਡਾ ਦੇ ਲੋਕ ਡਰ ਜਾਂਦੇ ਹਨ। ਉਪਰੋਂ ਮੌਸਮ ਵਿਭਾਗ ਨੇ 2 ਦਿਨ ਭਾਰੀ ਮੀਂਹ ਦੀ ਪੇਸ਼ਨਗੋਈ ਕਰ ਦਿੱਤੀ ਹੈ, ਜਿਸਨੂੰ ਲੈ ਕੇ ਪਾਣੀ ਦੀ ਨਿਕਾਸੀ ਲਈ ਲੋਕ ਸੜਕਾਂ 'ਤੇ ਉਤਰ ਆਏ ਹਨ। ਦਰਅਸਲ ਅੱਜ ਬਠਿੰਡਾ ਦੇ ਭੱਟੀ ਰੋਡ 'ਤੇ ਲੋਕਾਂ ਨੇ ਵਰ੍ਹਦੇ ਮੀਂਹ 'ਚ ਨਗਰ ਨਿਗਮ ਖਿਲਾਫ ਧਰਨਾ ਦੇ ਕੇ ਗੰਦੇ ਪਾਣੀ ਦੀ ਨਿਕਾਸੀ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਅਗਵਾਈ ਵਾਲੀ ਨਗਰ ਨਿਗਮ ਨੇ 10 ਸਾਲ ਕੁਝ ਨਹੀਂ ਕੀਤਾ। ਮੀਂਹ ਦਾ ਪਾਣੀ ਲੋਕਾਂ ਦੇ ਘਰਾਂ 'ਚ ਦਾਖਲ ਹੋ ਰਿਹਾ ਹੈ ਪਰ ਨਿਗਮ ਵਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਨਿਗਮ ਨੂੰ ਮਿਲੇ ਫੰਡਾਂ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ।

PunjabKesari

ਦੱਸ ਦੇਈਏ ਕਿ ਬੀਤੇ ਦਿਨ ਪਏ ਮੀਂਹ ਨਾਲ ਬਠਿੰਡਾ ਦੇ ਕਈ ਇਲਾਕਿਆਂ 'ਚ ਕਈ-ਕਈ ਫੁੱਟ ਪਾਣੀ ਭਰ ਗਿਆ ਸੀ।


author

cherry

Content Editor

Related News