ਸਿਆਸਤ ''ਚ ਇੱਜ਼ਤ ਨਹੀਂ ਕਮਾ ਸਕੇ ਸੁਖਬੀਰ : ਮਨਪ੍ਰੀਤ (ਵੀਡੀਓ)
Friday, Mar 15, 2019 - 03:55 PM (IST)
ਬਠਿੰਡਾ(ਅਮਿਤ ਸ਼ਰਮਾ)— ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਮੰਣਨਾ ਹੈ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਪੈਸੇ ਕਮਾਉਣ ਦਾ ਚੱਜ ਤਾਂ ਬਹੁਤ ਹੈ ਪਰ ਉਹ ਸਿਆਸਤ ਨਹੀਂ ਚੰਗੀ ਕਰਦੇ। ਮਨਪ੍ਰੀਤ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸੁਖਬੀਰ ਬਾਦਲ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਭਾਜਪਾ ਛੱਡ ਕੇ ਕਾਂਗਰਸ ਵਿਚ ਆਏ ਕੌਂਸਲਰ ਆਰਸਰ ਪਾਸਵਾਨ ਦਾ ਪਾਰਟੀ ਵਿਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਕਾਂਗਰਸ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ।