ਹਰਸਿਮਰਤ ਦੇ ਹਲਕੇ ''ਚ ਚੋਰਾਂ ਦਾ ਕਹਿਰ, ਲੱਗਣ ਲੱਗੇ ਠੀਕਰੀ ਪਹਿਰੇ
Sunday, Aug 11, 2019 - 02:41 PM (IST)
ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਦੇ ਬੱਲਾ ਰਾਮ ਇਲਾਕੇ 'ਚ ਚੋਰਾਂ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਲਈ ਚੋਰਾਂ ਤੋਂ ਬਚਣ ਲਈ ਇਲਾਕੇ ਦੇ ਨੌਜਵਾਨਾਂ ਨੇ ਖੁਦ ਪਹਿਰੇਦਾਰੀ ਸ਼ੁਰੂ ਕੀਤੀ ਹੈ। ਬਠਿੰਡਾ ਵਾਸੀ ਦਿਨ ਵੇਲੇ ਕੰਮ ਕਰਦੇ ਹਨ ਤੇ ਰਾਤ ਵੇਲੇ ਖੁਦ ਹੀ ਪਹਿਰਾ ਵੀ ਦਿੰਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਚੋਰ ਰਾਤ ਨੂੰ ਕਰੀਬ 1 ਵਜੇ ਤੋਂ ਘਰਾਂ 'ਚ ਦਾਖਲ ਹੁੰਦੇ ਹਨ ਤੇ ਮੋਬਾਇਲ ਫੋਨ ਸਮੇਤ ਕਈ ਉਹ ਸਾਮਾਨ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ਼ ਵੀ ਉਨ੍ਹਾਂ ਦੇ ਹੱਥ ਲੱਗੀ ਹੈ ਤੇ ਇਸ ਦੇ ਬਾਵਜੂਦ ਵੀ ਪੁਲਸ ਦਾ ਕੋਈ ਵੀ ਅਧਿਕਾਰੀ ਜਾ ਕਰਮਚਾਰੀ ਇਸ ਇਲਾਕੇ ਦੀ ਸਾਰ ਲੈਣ ਨਹੀਂ ਪਹੁੰਚਿਆਂ। ਇਸ ਲਈ ਹੁਣ ਉਹ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲ ਕੇ ਇਸ ਸਮੱਸਿਆ ਦਾ ਹੱਲ ਮੰਗਣਗੇ। ਇਸ ਦੌਰਾਨ ਉਨ੍ਹਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਪ੍ਰਤੀ ਰੋਸ ਵੀ ਜਾਹਿਰ ਕੀਤਾ।