ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਨਾ ਹੋਣ ''ਤੇ ਮੁਰਝਾਏ ਕਿਸਾਨਾਂ ਦੇ ਚਿਹਰੇ

Friday, Oct 11, 2019 - 02:08 PM (IST)

ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਨਾ ਹੋਣ ''ਤੇ ਮੁਰਝਾਏ ਕਿਸਾਨਾਂ ਦੇ ਚਿਹਰੇ

ਬਠਿੰਡਾ (ਅਮਿਤ) - ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਾਰਨ ਨਰਮਾ ਕਪਾਸ ਮੰਡੀ ਦੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਨਰਮਾ ਕਪਾਸ ਮੰਡੀ 'ਚ ਭਾਵੇ ਸੀ.ਸੀ.ਆਈ. ਦੇ ਅਧਿਕਾਰੀਆਂ ਨੇ ਦਸਤਕ ਦੇ ਦਿੱਤੀ ਹੈ ਪਰ ਉਹ ਨਰਮੇ 'ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਦਾ ਕਾਰਨ ਦੱਸ ਕੇ ਖਰੀਦ ਨਹੀਂ ਕਰ ਰਹੇ। ਦੂਜੇ ਪਾਸੇ ਪ੍ਰਾਇਵੇਟ ਕੰਪਨੀਆਂ ਦੇ ਕਰਮਚਾਰੀ ਕਿਸਾਨਾਂ ਦਾ ਨਰਮਾ ਨਮੀ ਦੀ ਮਾਤਰਾ ਘੱਟ ਦੱਸ ਕੇ ਖਰੀਦ ਰਹੇ ਹਨ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਨਰਮਾ 3900 ਤੋਂ 4800 ਦੇ ਕਰੀਬ ਵਿਕ ਰਿਹਾ ਹੈ, ਜਦਕਿ ਉਸ ਦਾ ਸਰਕਾਰੀ ਮੁੱਲ 5500 ਹੈ। ਸੀ.ਸੀ.ਆਈ ਵਲੋਂ ਨਰਮੇ ਦੀ ਖਰੀਦ ਨਾ ਕਰਨ 'ਤੇ ਉਹ ਆਪਣੇ ਨਰਮਾ 3-4 ਦਿਨਾਂ ਮਗਰੋਂ ਪ੍ਰਾਇਵੇਟ ਕੰਪਨੀਆਂ ਨੂੰ ਵੇਚਣ ਲਈ ਮਜ਼ਬੂਰ ਹੋ ਰਹੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਬਹੁਤ ਸਾਰਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨਰਮੇ ਦੇ ਭਾਵ ਸਹੀ ਤਰੀਕੇ ਨਾਲ ਤੈਅ ਕਰੇ ਤਾਂ ਹੀ ਉਨ੍ਹਾਂ ਨੂੰ ਕੋਈ ਲਾਭ ਹੋ ਸਕਦਾ ਹੈ ਨਹੀਂ ਤਾਂ ਉਹ ਆਉਣ ਵਾਲੇ ਦਿਨਾਂ 'ਚ ਨਰਮਾ ਬੀਜਣਾ ਹੀ ਛੱਡ ਦੇਣਗੇ।


author

rajwinder kaur

Content Editor

Related News