ਕਾਂਗਰਸ ਦੀ ਨੀਅਤ ਤੇ ਦਾਮਨ ਬਾਰੇ ਮਨਪ੍ਰੀਤ ਬਾਦਲ ਨੇ ਦਿੱਤਾ ਇਹ ਬਿਆਨ (ਵੀਡੀਓ)

Monday, Feb 04, 2019 - 10:13 AM (IST)

ਬਠਿੰਡਾ (ਅਮਿਤ)— ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਐਤਵਾਰ ਨੂੰ ਬਠਿੰਡਾ ਪਹੁੰਚੇ। ਇਸ ਦੌਰਾਨ ਕਾਂਗਰਸ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣਜੀਤ ਮੱਲ ਅਤੇ ਦਿਹਾਤੀ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਨੂੰ ਰਸਮੀ ਤੌਰ 'ਤੇ ਕਾਂਗਰਸ ਪਾਰਟੀ ਦੀ ਜ਼ਿੰਮੇਦਾਰੀ ਸੌਂਪੀ ਗਈ। ਇਸ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਜੁਮਲੇ ਭਰਪੂਰ ਨਹੀਂ ਸਗੋਂ ਸੂਬੇ ਨੂੰ ਅੱਗੇ ਲਿਜਾਉਣ ਵਾਲਾ ਬਜਟ ਪੇਸ਼ ਕਰੇਗੀ ਅਤੇ ਜੋ ਬਜਟ ਆਏਗਾ, ਉਹ ਪੰਜਾਬ ਲਈ ਲਾਭਕਾਰੀ ਹੋਵੇਗਾ। ਇਹ ਸ਼ਬਦ ਖਜ਼ਾਨਾ ਮੰਤਰੀ ਨੇ ਕੇਂਦਰ ਸਰਕਾਰ ਦੇ ਬਜਟ 'ਤੇ ਹਮਲਾ ਬੋਲਦੇ ਹੋਏ ਕਹੇ।

ਉਨ੍ਹਾਂ ਕਿਹਾ ਕਿ ਪਿਛਲੇ 24 ਮਹੀਨਿਆਂ ਵਿਚ ਪੰਜਾਬ ਦੇ ਆਰਥਿਕ ਹਾਲਾਤ ਚੰਗੇ ਹੋਏ ਹਨ ਅਤੇ ਇਸੇ ਤਰਜ 'ਤੇ ਅੱਗੇ ਵੀ 3 ਸਾਲ ਪੰਜਾਬ ਦੇ ਆਰਥਿਕ ਹਾਲਾਤਾਂ ਨੂੰ ਚੰਗਾ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਕੰਮ ਕਰ ਰਹੀ ਹੈ। ਮਨਪ੍ਰੀਤ ਬਾਦਲ ਮੁਤਾਬਕ ਇਹ ਪੰਜਾਬ ਸਰਕਾਰ ਦੀ ਸਾਫ ਨੀਅਤ ਤੇ ਚੰਗਾ ਦਾਮਨ ਹੀ ਹੈ ਜੋ ਸੂਬੇ ਨੂੰ ਅੱਗੇ ਲਿਜਾ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦਾ 12 ਤੋਂ 21 ਫਰਵਰੀ ਤੱਕ ਬਜਟ ਇਜਲਾਜ ਹੋਵੇਗਾ ਤੇ 18 ਨੂੰ ਸੂਬੇ ਲਈ ਬਜਟ ਪੇਸ਼ ਕੀਤਾ ਜਾਏਗਾ।


author

cherry

Content Editor

Related News