ਕੇਂਦਰੀ ਜੇਲ੍ਹ ''ਚ ਬੰਦ ਗੈਂਗਸਟਰਾਂ ਦਾ ਕਾਰਾ, ਕੱਟੀਆਂ ਆਪਣੀਆਂ ਨਸਾਂ

Wednesday, Jul 15, 2020 - 09:55 AM (IST)

ਕੇਂਦਰੀ ਜੇਲ੍ਹ ''ਚ ਬੰਦ ਗੈਂਗਸਟਰਾਂ ਦਾ ਕਾਰਾ, ਕੱਟੀਆਂ ਆਪਣੀਆਂ ਨਸਾਂ

ਬਠਿੰਡਾ (ਵਰਮਾ) : ਬਠਿੰਡਾ ਦੀ ਆਧੁਨਿਕ ਜੇਲ 'ਚ 2 ਗੈਂਗਸਟਰਾਂ ਸਮੇਤ 4 ਕੈਦੀਆਂ ਨੇ ਸੁਰੱਖਿਆ ਕਰਮਚਾਰੀਆਂ ਤੋਂ ਸਮੇਂ ਤੋਂ ਪਹਿਲਾਂ ਗੇਟ ਖੋਲ੍ਹਣ ਦਾ ਦਬਾਅ ਪਾਇਆ ਤਾਂ ਜਵਾਬ ਮਿਲਣ 'ਤੇ ਚਾਰਾਂ ਵਿਅਕਤੀਆਂ ਨੇ ਚਮਚਿਆਂ ਦੀ ਸਹਾਇਤਾ ਨਾਲ ਆਪਣੀਆਂ ਨਸਾਂ ਕੱਟ ਲਈਆਂ, ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਕੈਂਟ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਜ਼ਖ਼ਮੀ ਕੈਦੀਆਂ 'ਚ ਗੈਂਗਸਟਰ ਮਨੋਜ ਉਰਫ਼ ਮੋਜੀ ਵਾਸੀ ਦਿਆਲਪੁਰਾ ਮਿਰਜ਼ਾ, ਸੁਖਪ੍ਰੀਤ ਸਿੰਘ ਵਾਸੀ ਸੁਖਾ ਵਾਸੀ ਲੁਧਿਆਣਾ, ਅਮਨਪ੍ਰੀਤ ਸਿੰਘ ਵਾਸੀ ਹੁਸ਼ਿਆਰਪੁਰ, ਹਰਕਮਲ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ਸ਼ਾਮਲ ਹਨ। ਜੇਲ ਪ੍ਰਸ਼ਾਸਨ ਅਤੇ ਪੁਲਸ ਅਨੁਸਾਰ ਕੈਦੀਆਂ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਇੱਕ ਘੰਟੇ ਦੀ ਛੋਟ ਦਿੱਤੀ ਜਾਂਦੀ ਹੈ, ਜਿਸ ਦੌਰਾਨ ਉਹ ਪੀ. ਸੀ. ਓ. ਐੱਸ. 'ਤੇ ਮੋਬਾਈਲ ਫੋਨਾਂ ਦੀ ਵਰਤੋਂ ਕਰਦੇ ਹਨ। ਦੁਪਹਿਰ 1 ਵਜੇ ਤੋਂ ਕੁਝ ਸਮਾਂ ਪਹਿਲਾਂ, ਇਨ੍ਹਾਂ ਚਾਰਾਂ ਵਿਅਕਤੀਆਂ ਨੇ ਸੀ. ਆਰ. ਪੀ. ਐੱਫ. ਕਰਮਚਾਰੀਆਂ ਨੂੰ ਸਮੇਂ ਤੋਂ ਗੇਟ ਪਹਿਲਾਂ ਖੋਲ੍ਹਣ ਲਈ ਦਬਾਅ ਪਾਇਆ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਬਹਿਸ ਕੀਤੀ।

ਇਹ ਵੀ ਪੜ੍ਹੋਂ :ਪੰਜਾਬ ਨਹੀਂ ਰੁਕ ਰਿਹਾ ਵਾਰਦਾਤਾਂ ਦਾ ਸਿਲਸਿਲਾ, ਹੁਣ 2 ਬੱਚਿਆਂ ਦੀ ਮਾਂ ਦਾ ਬੇਰਹਿਮੀ ਨਾਲ ਕਤਲ

PunjabKesariਸੁਰੱਖਿਆ ਕਰਮਚਾਰੀਆਂ ਵਲੋਂ ਸਮੇਂ ਤੋਂ ਪਹਿਲਾਂ ਗੇਟ ਖੋਲ੍ਹਣ ਤੋਂ ਮਨਾਂ ਕਰਨ 'ਤੇ ਇਨ੍ਹਾਂ ਚਾਰਾਂ ਵਿਅਕਤੀਆਂ ਨੇ ਗੇਟ ਨਾ ਖੋਲ੍ਹਣ ਦੀ ਸੂਰਤ 'ਚ ਆਪਣੇ ਆਪ ਨੂੰ ਜ਼ਖਮੀ ਕਰ ਲੈਣ ਦੀ ਧਮਕੀ ਦਿੱਤੀ ਪਰ ਜਦ ਸੁਰੱਖਿਆ ਕਰਮਚਾਰੀਆਂ ਨੇ ਗੇਟ ਖੋਲ੍ਹਣ ਤੋਂ ਆਪਣੀ ਅਸਮਰੱਥਾ ਜਾਹਿਰ ਕੀਤੀ ਤਾਂ ਗੁੱਸੇ 'ਚ ਆਏ ਕੈਦੀਆਂ ਨੇ ਖਾਣੇ ਨਾਲ ਮਿਲੇ ਚਮਚਿਆਂ ਨਾਲ ਆਪਣੀਆਂ ਦੋਵਾਂ ਬਾਹਾਂ ਦੀਆਂ ਨਸਾਂ ਕੱਟ ਲਈਆਂ ਅਤੇ ਲਹੂ ਲੁਹਾਨ ਹੋ ਗਏ। ਜੇਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ।

ਇਹ ਵੀ ਪੜ੍ਹੋਂ : ਨਿਊਡ ਤਸਵੀਰਾਂ ਸਾਝੀਆਂ ਕਰ ਸੁਰਖੀਆਂ ਬਿਟੋਰਨ ਵਾਲੀ ਇਹ ਰੈਸਲਰ ਇਕ ਹੋਰ ਤਸਵੀਰ ਕਰਕੇ ਮੁੜ ਚਰਚਾ 'ਚ

ਥਾਣਾ ਕੈਂਟ ਦੇ ਇੰਚਾਰਜ ਨਰਿੰਦਰ ਕੁਮਾਰ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਤੱਥਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗੈਂਗਸਟਰ ਮਨੋਜ ਮੋਜੀ ਨੇ 26 ਗੰਭੀਰ ਮਾਮਲੇ ਜਦਕਿ ਦੂਜੇ ਗੈਂਗਸਟਰ ਸੁਖਪ੍ਰੀਤ ਸਿੰਘ ਸੁੱਖਾ 'ਤੇ 24 ਗੰਭੀਰ ਮਾਮਲੇ ਦਰਜ ਗਏ ਹਨ। ਹੁਸ਼ਿਆਰਪੁਰ ਦੇ ਅਮਨਪ੍ਰੀਤ ਉਪਰ 2 ਅਤੇ ਪਰਸਰਾਮ ਨਗਰ ਦੇ ਹਰਕਮਲ ਉੱਪਰ 9 ਕੇਸ ਦਰਜ ਹਨ।

ਇਹ ਵੀ ਪੜ੍ਹੋਂ : ਅੱਤ ਦੀ ਗਰਮੀ ਤੇ ਕੋਰੋਨਾ ਦੇ ਪ੍ਰਕੋਪ ਕਾਰਣ ਗੁਰੂ ਘਰ ਵਿਖੇ ਸੰਗਤਾਂ ਦੀ ਗਿਣਤੀ ਨਾ-ਮਾਤਰ ਰਹੀ

 


author

Baljeet Kaur

Content Editor

Related News