ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਅਚਾਨਕ ਫਾਇਰ ਹੋਣ ਨਾਲ ਇਕ ਆਈ.ਆਰ.ਬੀ. ਜਵਾਨ ਦੀ ਮੌਤ

Wednesday, Nov 03, 2021 - 04:09 PM (IST)

ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਅਚਾਨਕ ਫਾਇਰ ਹੋਣ ਨਾਲ ਇਕ ਆਈ.ਆਰ.ਬੀ. ਜਵਾਨ ਦੀ ਮੌਤ

ਬਠਿੰਡਾ (ਕੁਨਾਲ ਬਾਂਸਲ): ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਅਚਾਨਕ ਫਾਇਰ ਹੋਣ ਨਾਲ ਇਕ ਆਈ.ਆਰ.ਬੀ. ਦੇ ਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਲਾਸ਼ ਨੂੰ ਬਠਿੰਡਾ ਦੇ ਸਰਕਾਰ ਹਸਪਤਾਲ ’ਚ ਪੋਸਟਮਾਰਟਮ ਦੇ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਫ਼ਿਲਹਾਲ ਪੁਲਸ ਨੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਕਸ਼ਮੀਰ ਸਿੰਘ ਨਾਂ ਦਾ ਆਈ.ਆਰ.ਬੀ. ਦਾ ਇਹ ਜਵਾਨ ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਟਾਵਰ ’ਤੇ ਸੁਰੱਖਿਆ ਕਰਮਚਾਰੀ ਦੇ ਅਹੁਦੇ ’ਤੇ ਤਾਇਨਾਤ ਸੀ। ਜਿਸ ਦੀ ਅੱਜ ਸਵੇਰੇ ਅਚਾਨਕ ਗਨ ਨਾਲ ਫਾਇਰ ਹੋਣ ਦੇ ਚੱਲਦੇ ਮੌਤ ਹੋ ਗਈ, ਜਿਸ ਨੂੰ ਬਠਿੰਡਾ ਦੇ ਸਰਕਾਰ ਹਸਪਤਾਲ ’ਚ ਲਿਆਂਦਾ ਗਿਆ, ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਫ਼ਿਲਹਾਲ ਲਾਸ਼ ਦੇ ਪੋਸਟਮਾਰਟਮ ਦੇ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲਸ ਨੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Shyna

Content Editor

Related News