'ਸੋਸ਼ਲ ਮੀਡੀਆ 'ਤੇ ਵਾਇਰਲ ਦੁੱਧ ਨਾਲ ਨਹਾਉਂਦੇ ਵਿਅਕਤੀ ਦੀ ਵੀਡੀਓ ਦਾ ਵੇਰਕਾ ਨਾਲ ਕੋਈ ਸਬੰਧ ਨਹੀਂ'
Saturday, May 07, 2022 - 12:47 AM (IST)

ਖੰਨਾ/ਲੁਧਿਆਣਾ (ਸੁਖਵਿੰਦਰ ਕੌਰ) : ਅੱਜ-ਕੱਲ੍ਹ ਸੋਸ਼ਲ ਮੀਡੀਆ ’ਤੇ ਦੁੱਧ ਨਾਲ ਨਹਾਉਂਦੇ ਇਕ ਵਿਅਕਤੀ ਦੀ ਵੀਡੀਓ ਸਮਾਜ ਦੇ ਕੁਝ ਬੇਈਮਾਨ ਅਤੇ ਗੈਰ-ਜ਼ਿੰਮੇਵਾਰ ਅਨਸਰਾਂ ਵੱਲੋਂ ਵੇਰਕਾ ਨਾਲ ਸਬੰਧਿਤ ਲਿਖ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਜਾ ਰਹੀ ਹੈ। ਡੇਅਰੀ ਉਦਯੋਗ ਵਿਚ ਵੇਰਕਾ ਦੀ ਵਧ ਰਹੀ ਪ੍ਰਸਿੱਧੀ ਅਤੇ ਇਸ ਦੇ ਸਹਿਕਾਰੀ ਬ੍ਰਾਂਡ ਦੇ ਸਾਫ ਅਕਸ ਨੂੰ ਖਰਾਬ ਕਰਨ ਦੀ ਇਹ ਘਿਨੌਣੀ ਹਰਕਤ ਸਮਾਜ ਅਤੇ ਲੋਕ ਵਿਰੋਧੀ ਅਨਸਰਾਂ ਵਲੋਂ ਕੀਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਵੇਰਕਾ ਦੇ ਸਾਰੇ ਮਿਲਕ ਪਲਾਂਟ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ 2006 (ਐੱਫ.ਐੱਸ.ਐੱਸ.ਏ.ਆਈ.) ਵੱਲੋਂ ਨਿਰਧਾਰਤ ਸਾਰੀਆਂ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਨ ਅਤੇ ਉਸ ਮੁਤਾਬਕ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਂ ਦਾ ਬਿਆਨ ਆਇਆ ਸਾਹਮਣੇ, ਕਹੀ ਵੱਡੀ ਗੱਲ
ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਾਇਰਲ ਵੀਡੀਓ ਦੇ ਸਬੰਧ ’ਚ ਦੱਸਿਆ ਜਾਂਦਾ ਹੈ ਕਿ ਇਹ ਵੀਡੀਓ ਲਗਭਗ 2 ਸਾਲ ਪੁਰਾਣਾ ਹੈ ਅਤੇ ਇਸ ਵੀਡੀਓ ਦਾ ਵੇਰਕਾ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਤੁਰਕੀ ਦੇ ਸੈਂਟਰਲ ਐਂਂਟੋਨੀਅਨ ਸੂਬੇ ਦੇ ਕੋਨੀਆ ਨਾਂ ਦੇ ਕਸਬੇ ਵਿਚ ਫਿਲਮਾਏ ਜਾਣ ਦੀ ਪੁਸ਼ਟੀ ਹੋਈ ਹੈ। ਦੁੱਧ ਦੇ ਟੈਂਕ ਵਿਚ ਜੋ ਆਦਮੀ ਨਹਾਉਂਦਾ ਦਿਖਾਈ ਦੇ ਰਿਹਾ ਹੈ, ਉਸ ਦਾ ਨਾਂ ਐਮਰੇ ਸਯਾਰ ਹੈ। ਉਕਤ ਵੀਡੀਓ ਟਿਕ-ਟਾਕ ਰਾਹੀਂ ਤੁਰਕੀ ਦੇ ਵਸਨੀਕ ਉਗਰ ਉਰਗਤ ਵਲੋਂ ਅਪਲੋਡ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਦੋਵਾਂ ਨੂੰ ਤੁਰਕੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ : 'ਆਪ' ਸਰਕਾਰ ਪੰਜਾਬ ਪੁਲਸ ਦੀ ਕਰ ਰਹੀ ਦੁਰਵਰਤੋਂ : ਸੁਖਬੀਰ ਬਾਦਲ
ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਦੇ ਸਮੇਂ ਦੌਰਾਨ ਵੇਰਕਾ ਨੇ ਡੇਅਰੀ ਦੇ ਕੁਆਲਟੀ ਮਾਪਦੰਡਾਂ ਅਨੁਸਾਰ ਦੁੱਧ ਦੀ ਸੰਭਾਲ ਕੀਤੀ ਹੈ ਅਤੇ ਆਪਣੇ ਖ਼ਪਤਕਾਰਾਂ ਨੂੰ ਗੁਣਵੱਤਾ ਭਰਪੂਰ ਅਤੇ ਸੁਰੱਖਿਅਤ ਦੁੱਧ ਅਤੇ ਦੁੱਧ ਦੇ ਪਦਾਰਥਾਂ ਨੂੰ ਮੁਹੱਈਆ ਕਰਵਾਉਣ ਵਿਚ ਅਹਿਮ ਯੋਗਦਾਨ ਨਿਭਾਇਆ ਹੈ। ਵਾਇਰਲ ਵੀਡੀਓ ਦੀ ਤਸਦੀਕ ਸਪਸ਼ੱਟ ਤੌਰ ’ਤੇ ਦਰਸਾਉਂਦੀ ਹੈ ਕਿ ਉਕਤ ਕਾਰਵਾਈ ਵੇਰਕਾ ਬ੍ਰਾਂਡ ਦੀ ਨਿੱਤ ਵਧ ਰਹੀ ਪ੍ਰਸਿੱਧੀ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਕੀਤੀ ਗਈ ਹੈ। ਮੈਨੇਜਿੰਗ ਡਾਇਰੈਕਟਰ ਮਿਲਕਫੈਡ, ਪੰਜਾਬ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਦੇ ਵਿਰੁੱਧ ਸੂਚਨਾ ਤਕਨਾਲੋਜੀ ਐਕਟ, 2000 ਦੇ ਤਹਿਤ ਸਾਈਬਰ ਸੈੱਲ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਜੋ ਸਮਾਜ ਦੇ ਬੇਈਮਾਨ ਅਤੇ ਗੈਰ-ਜ਼ਿੰਮੇਵਾਰ ਅਨਸਰਾਂ ਵਿਰੁੱਧ ਲੋਂੜੀਦੀ ਬਣਦੀ ਕਾਨੂੰਨੀ ਕਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਦਿਨ-ਦਿਹਾੜੇ ATM ਸੈਂਟਰ 'ਚੋਂ ਲੁਟੇਰਿਆਂ ਨੇ ਲੁੱਟੇ 42,500 ਰੁਪਏ
ਉਨ੍ਹਾਂ ਕਿਹਾ ਕਿ ਵੇਰਕਾ ਇਕ ਵਾਰ ਫਿਰ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਮਿਲਕਫੈਡ ਪੰਜਾਬ ਰਾਜ ਦਾ ਇਕ ਸਹਿਕਾਰੀ ਅਦਾਰਾ ਹੈ ਜੋ ਕਿ ਪਿਛਲੇ 50 ਸਾਲਾਂ ਤੋਂ ਆਪਣੇ ਦੁੱਧ ਉਤਪਾਦਕਾਂ ਦੀ ਸੇਵਾ ਕਰ ਰਿਹਾ ਹੈ ਅਤੇ ਵੇਰਕਾ ਬ੍ਰਾਂਡ ਨਾਂ ਦੇ ਤਹਿਤ ਉੱਚ ਗੁਣਵੱਤਾ ਵਾਲੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਮਾਰਕੀਟਿੰਗ ਅਤੇ ਵਿਕਰੀ ਨਾ ਸਿਰਫ ਭਾਰਤੀ ਬਲਕਿ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਵੀ ਕਰ ਰਿਹਾ ਹੈ। ਮਿਲਕਫੈਡ ਨੂੰ ਇਹ ਸਾਂਝਾ ਕਰਨ ਵਿਚ ਮਾਣ ਮਹਿਸੂਸ ਹੁੰਦਾ ਹੈ ਕਿ ਇਸ ਦੀ ਗੁਣਵੱਤਾ ਅਤੇ ਭਰੋਸੇਮੰਦ ਅਤੇ ਸੁਰੱਖਿਅਤ ਉਤਪਾਦਾਂ ਦੀ ਡਲਿਵਰੀ ਦੇ ਕਾਰਨ ਇਸ ਦੇ ਉਤਪਾਦਾਂ ਨੂੰ ਹਰ ਮੋਰਚੇ ’ਤੇ ਸਰਪ੍ਰਸਤੀ ਪ੍ਰਾਪਤ ਹੋਣ ਕਰ ਕੇ ਆਪਣੇ ਗਾਹਕਾਂ ਤੋਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਨਾਜਾਇਜ਼ ਕਬਜ਼ਿਆਂ 'ਤੇ ਪੰਜਾਬ ਸਰਕਾਰ ਦੀ ਕਾਰਵਾਈ, ਜਲੰਧਰ ਦੇ ਇਕ ਸਾਬਕਾ ਅਧਿਕਾਰੀ ਨੂੰ ਲਿਆ ਨਿਸ਼ਾਨਾ 'ਤੇ
ਇਹ ਵੀ ਅਪੀਲ ਗਈ ਕਿ ਜਿਸ ਵੀ ਸੋਸ਼ਲ ਮੀਡੀਆ ਗਰੁੱਪ ਵਿਚ ਇਹ ਵੀਡੀਓ ਚਲਾਈ ਜਾ ਰਹੀ ਹੋਵੇ, ਇਸ ਸਬੰਧੀ ਇਸ ਪੋਸਟ ਨੂੰ ਡਿਲੀਟ ਕਰਵਾਇਆ ਜਾਵੇ ਕਿਉਂਕਿ ਇਹ ਕਿਸੇ ਵੀ ਤਰ੍ਹਾਂ ਨਾਲ ਵੇਰਕਾ ਨਾਲ ਸਬੰਧਿਤ ਨਹੀਂ ਹੈ ਅਤੇ ਕੇਵਲ ਸਾੜੇ ਦੀ ਭਾਵਨਾ ਨਾਲ ਖ਼ਪਤਕਾਰਾਂ ਨੂੰ ਗੁੰਮਰਾਹ ਕਰ ਕੇ ਵੇਰਕਾ ਦੀ ਵੱਧ ਰਹੀ ਲੋਕਪ੍ਰਿਯਤਾ ਨੂੰ ਠੇਸ ਲਾਉਣ ਲਈ ਪਾਈ ਗਈ ਹੈ। ਜਿਸ ਨਾਲ ਅਨੇਕਾਂ ਦੁੱਧ ਉਤਪਾਦਕਾਂ ਦਾ ਨੁਕਸਾਨ ਹੋਵੇਗਾ ਅਤੇ ਜੋ ਵੀ ਗੈਰ-ਜ਼ਿੰਮੇਵਾਰ ਢੰਗ ਨਾਲ ਸੋਸ਼ਲ ਮੀਡੀਆ ’ਤੇ ਇਸ ਵੀਡੀਓ ਨੂੰ ਵਾਇਰਲ ਕਰੇਗਾ। ਉਸ ਵਿਰੁੱਧ ਵੇਰਕਾ ਵਲੋਂ ਸੂਚਨਾ ਤਕਨਾਲੋਜੀ ਐਕਟ 2000 ਅਧੀਨ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬੱਗਾ ਦੀ ਗ੍ਰਿਫ਼ਤਾਰੀ ’ਤੇ ਕੈਪਟਨ ਦਾ ਬਿਆਨ, ਕਿਹਾ-ਪੰਜਾਬ ਪੁਲਸ ਬਾਹਰੀ ਵਿਅਕਤੀ ਦੇ ਹੁਕਮਾਂ ਅੱਗੇ ਨਾ ਝੁਕੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ