ਰਿਸ਼ਤੇ ਹੋਏ ਤਾਰ-ਤਾਰ: ਮਾਸੀ ਦੀ ਧੀ ਨਾਲ ਨੌਜਵਾਨ ਨੇ ਮਿਟਾਈ ਆਪਣੀ ਹਵਸ, ਹੋਈ ਗਰਭਵਤੀ

Wednesday, Dec 09, 2020 - 10:31 AM (IST)

ਰਿਸ਼ਤੇ ਹੋਏ ਤਾਰ-ਤਾਰ: ਮਾਸੀ ਦੀ ਧੀ ਨਾਲ ਨੌਜਵਾਨ ਨੇ ਮਿਟਾਈ ਆਪਣੀ ਹਵਸ, ਹੋਈ ਗਰਭਵਤੀ

ਬਟਾਲਾ (ਬੇਰੀ, ਸਾਹਿਲ): ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮਾਸੀ ਦੀ ਧੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਸਮੇਤ 3 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਥਾਣਾ ਸਿਵਲ ਲਾਈਨ 'ਚ ਪੀੜਤਾ ਵਲੋਂ ਦਰਜ ਕਰਵਾਏ ਬਿਆਨਾਂ 'ਚ ਪੁਲਸ ਨੂੰ ਲਿਖਵਾਇਆ ਗਿਆ ਕਿ ਬੀਤੀ 28 ਜੁਲਾਈ 2019 ਨੂੰ ਉਹ ਆਪਣੀ ਮਾਸੀ ਦੇ ਪਿੰਡ, ਜੋ ਕਿ ਥਾਣਾ ਡੇਰਾ ਬੱਸੀ ਅਧੀਨ ਆਉਂਦਾ ਹੈ, ਵਿਖੇ ਗਈ ਸੀ ਤੇ ਉਥੇ ਹੀ ਕੰਮ ਕਰਨ ਲੱਗ ਪਈ। ਉਸਦੀ ਮਾਸੀ ਦਾ ਮੁੰਡਾ ਉਸ 'ਤੇ ਬੁਰੀ ਨਜ਼ਰ ਰੱਖਦਾ ਸੀ। ਬੀਤੀ ਮਈ 2020 ਨੂੰ ਉਹ ਘਰ 'ਚ ਇਕੱਲੀ ਸੀ ਕਿ ਉਸਦੀ ਮਾਸੀ ਦੇ ਮੁੰਡੇ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਇਸ ਸਬੰਧੀ ਉਸਨੇ ਆਪਣੇ ਮਾਸੀ-ਮਾਸੜ ਨੂੰ ਦੱਸਿਆ ਕਿ ਤਾਂ ਉਨ੍ਹਾਂ ਨੇ ਮੁੰਡੇ ਨੂੰ ਕੁਝ ਨਹੀਂ ਕਿਹਾ। ਪੀੜਤਾ ਮੁਤਾਬਕ ਇਸ ਤੋਂ ਬਾਅਦ ਮਾਸੀ ਦਾ ਪੁੱਤ ਉਸ ਨਾਲ ਲਗਾਤਾਰ ਜਬਰ-ਜ਼ਿਨਾਹ ਕਰਦਾ ਰਿਹਾ ਅਤੇ ਜਦੋਂ ਉਹ ਗਰਭਵਤੀ ਹੋ ਗਈ ਹੈ ਤਾਂ ਬੀਤੇ ਅਕਤੂਬਰ 2020 'ਚ ਮਾਸੀ ਦਾ ਮੁੰਡਾ, ਉਸਨੂੰ ਘਰ ਬਟਾਲਾ ਵਿਖੇ ਛੱਡ ਕੇ ਚਲਾ ਗਿਆ।

ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਹੱਤਿਆ ਦਾ ਮੁੱਖ ਦੋਸ਼ੀ ਗੈਂਗਸਟਰ ਸੁੱਖ ਭਿਖਾਰੀਵਾਲ ਦੁਬਈ ਤੋਂ ਗ੍ਰਿਫ਼ਤਾਰ!
PunjabKesariਉਕਤ ਮਾਮਲੇ ਸਬੰਧੀ ਤਫ਼ਤੀਸ਼ੀ ਅਫ਼ਸਰ ਬੀਬੀ ਸਬ-ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਉਕਤ ਵਕੂਆ ਥਾਣਾ ਡੇਰਾ ਬੱਸੀ ਦਾ ਹੋਣ ਕਰ ਕੇ ਐੱਫ. ਆਰ. ਆਈ . ਦਰਜ ਕਰ ਕੇ ਥਾਣਾ ਡੇਰਾ ਬੱਸੀ ਨੂੰ ਭੇਜੀ ਜਾ ਰਹੀ ਹੈ। ਇਸ ਸਬੰਧੀ ਪੀੜਤਾ ਦੇ ਬਿਆਨਾਂ 'ਤੇ ਥਾਣਾ ਸਿਵਲ ਲਾਈਨ 'ਚ ਮੁਕੱਦਮਾ ਦਰਜ ਕਰ ਕੇ ਮਾਸੀ ਦੇ ਮੁੰਡੇ ਸਮੇਤ ਮਾਸੀ ਅਤੇ ਮਾਸੜ ਵਿਰੁੱਧ ਵੀ ਕੇਸ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਕੀਤਾ ਸੁਚੇਤ, ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ 'ਤੇ ਮੌਕਾਪ੍ਰਸਤਾਂ ਦੀ ਨਜ਼ਰ

PunjabKesari
ਨੋਟ—  ਪੰਜਾਬ 'ਚ ਵਾਪਰ ਰਹੀਆਂ ਅਜਿਹੀਆਂ ਸ਼ਰਮਨਾਕ ਘਟਨਾਵਾਂ ਬਾਰੇ ਤੁਹਾਡਾ ਕੀ ਕਹਿਣਾ ਹੈ?


author

Baljeet Kaur

Content Editor

Related News