'ਮਜੀਠੀਆ ਬਾਕੀ ਕਿਸਾਨਾਂ ਦਾ ਵੀ ਕਰੇ ਕਰਜ਼ਾ ਮੁਆਫ' (ਵੀਡੀਓ)

Sunday, Feb 10, 2019 - 10:26 AM (IST)

ਬਟਾਲਾ (ਗੁਰਪ੍ਰੀਤ ਚਾਵਲਾ) : ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਸ਼ਨੀਵਾਰ ਬਟਾਲਾ ਵਿਖੇ ਪੁੱਜੇ।  ਇਥੇ ਉਨ੍ਹਾਂ ਨੇ ਕਿਸਾਨ ਕਰਜ਼ਾ ਮੁਆਫੀ ਸਮਾਗਮ ਦੌਰਾਨ 12 ਕਰੋੜ ਰੁਪਏ ਦੀ ਕਰਜ਼ੇ ਦੀ ਕਿਸ਼ਤ ਦੇਣ ਦਾ ਦਾਅਵਾ ਕੀਤਾ। ਇਸ ਜਦੋਂ ਉਨ੍ਹਾਂ ਕੋਲੋਂ ਮਜੀਠੀਆ ਵਲੋਂ ਕਿਸਾਨ ਬੁੱਧ ਸਿੰਘ ਦੇ ਕਰਜ਼ੇ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਬੁੱਧ ਸਿੰਘ ਨੂੰ ਮਜੀਠੀਆ ਸਾਹਿਬ ਨੇ ਪੈਸੇ ਦੇ ਬਹੁਤ ਵਧੀਆ ਕੰਮ ਕੀਤਾ। ਉਨ੍ਹਾਂ ਕਿਹਾ ਕਿ ਬੁੱੱਧ ਸਿੰਘ ਵਰਗੇ ਹੋਰ ਬਹੁਤ ਸਾਰੇ ਕਿਸਾਨ ਮਜੀਠੀਆ ਇਨ੍ਹਾਂ ਸਾਰਿਆਂ ਦਾ ਕਰਜ਼ਾ ਦੇ ਕੇ ਵਧਾਈ ਦੇ ਪਾਤਰ ਬਣਨ। ਉਨ੍ਹਾਂ ਕਿਹਾ ਕਿ ਮਜੀਠਾ ਹਲਕੇ 'ਚ ਵੀ ਕਈ ਕਿਸਾਨ ਕਰਜ਼ੇ ਤੋਂ ਪਰੇਸ਼ਾਨ ਹਨ ਉਹ ਉਨ੍ਹਾਂ ਦਾ ਕਰਜ਼ਾ ਕਿਉਂ ਨਹੀਂ ਉਤਾਰਦੇ। ਉਨ੍ਹਾਂ ਕਿਹਾ ਕਿ ਮਜੀਠੀਆ ਸਿਰਫ ਸਿਆਸੀ ਖੇਡ, ਖੇਡ ਰਹੇ ਹਨ ਹੋਰ ਕੁਝ ਨਹੀਂ। 

ਦੱਸ ਦੇਈਏ ਕਿ ਕਿਸਾਨ ਬੁੱਧ ਸਿੰੰਘ ਓਹੀ ਕਿਸਾਨ ਹਨ ਜਿਸ ਦੀ ਤਸਵੀਰ ਕੈਪਟਨ ਅਮਰਿੰਦਰ ਸਿੰਘ ਦੀ ਕਰਜ਼ਾ ਮੁਆਫੀ ਸਕੀਮ ਦੀ ਕੈਂਪੇਨਿੰਗ ਲਈ ਵਰਤੀ ਗਈ ਸੀ ਤੇ ਫਿਰ ਉਸ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਬੁੱਧ ਸਿੰਘ ਦਾ ਹੀ ਕਰਜ਼ਾ ਮੁਆਫ ਨਹੀਂ ਹੋਇਆ।


author

Baljeet Kaur

Content Editor

Related News