ਛੱਤ ਡਿੱਗਣ ਨਾਲ ਬਜ਼ੁਰਗ ਬੀਬੀ ਦੀ ਮੌਤ

Friday, Jun 26, 2020 - 02:40 PM (IST)

ਛੱਤ ਡਿੱਗਣ ਨਾਲ ਬਜ਼ੁਰਗ ਬੀਬੀ ਦੀ ਮੌਤ

ਬਟਾਲਾ (ਜ. ਬ.) : ਪੰਜਾਬ ਸਰਕਾਰ ਗਰੀਬਾਂ ਨੂੰ ਕੱਚੇ ਕੋਠਿਆਂ ਦੀ ਗ੍ਰਾਂਟਾ ਦੇਣ ਦੇ ਦਾਅਵੇ ਕਰਦੀ ਹੈ ਪਰ ਗਰੀਬ ਨੂੰ ਗ੍ਰਾਂਟ ਤਾਂ ਨਹੀਂ ਮਿਲਦੀ ਪਰ ਜਦੋਂ ਕਿਸੇ ਗਰੀਬ ਦੇ ਕਮਰੇ ਦੀ ਛੱਤ ਡਿੱਗ ਜਾਂਦੀ ਹੈ ਤਾਂ ਉਸ ਨੂੰ ਮੌਤ ਜ਼ਰੂਰ ਮਿਲ ਜਾਂਦੀ ਹੈ। ਅਜਿਹਾ ਹੀ ਵਾਕਿਆ ਬੀਤੇ ਦਿਨੀਂ ਪਿੰਡ ਕਡੀਲਾਂ ਵਿਖੇ ਤੇਜ਼ ਮੀਂਹ ਹਨੇਰੀ ਕਾਰਣ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ਹੋਣ ਤੇ ਵੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋਂ : ਬੂੰਦਾ-ਬਾਂਦੀ 'ਚ ਵੀ ਸੰਗਤ ਨੇ ਕੀਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ (ਤਸਵੀਰਾਂ)

ਇਸ ਸਬੰਧੀ ਮ੍ਰਿਤਕ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਰੀ ਮਾਤਾ ਦਲੀਪ ਕੌਰ (65) ਪਤਨੀ ਬਚਨ ਸਿੰਘ ਕਮਰੇ 'ਚ ਰੋਟੀਆਂ ਪਕਾ ਰਹੀ ਸੀ ਅਤੇ ਅਚਾਨਕ ਆਏ ਤੇਜ਼ ਮੀਂਹ ਅਤੇ ਹਨੇਰੀ ਕਾਰਣ ਕਮਰੇ ਦੀ ਛੱਤ ਡਿੱਗ ਗਈ ਅਤੇ ਮਾਤਾ ਉਸ ਦੇ ਥੱਲੇ ਆ ਗਈ। ਆਸ ਪਾਸ ਦੇ ਲੋਕਾਂ ਨੇ ਮਾਤਾ ਨੂੰ ਮਲਬੇ ਦੇ ਹੇਠੋਂ ਕੱਢ ਕੇ ਡਾਕਟਰ ਕੋਲ ਲਿਆਦਾ, ਉਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮੰਗ ਕਿ ਸਾਨੂੰ ਘਰ ਨੂੰ ਬਣਾਉਣ ਲਈ ਯੋਗ ਗ੍ਰਾਂਟ ਦਿੱਤੀ ਜਾਵੇ।

ਇਹ ਵੀ ਪੜ੍ਹੋਂ :ਪ੍ਰਸਾਸ਼ਨ ਦਾ ਦਾਅਵਾ : 24 ਘੰਟਿਆਂ 'ਚ ਮਿਲੇਗੀ ਕੋਵਿਡ-19 ਦੀ ਰਿਪੋਰਟ


author

Baljeet Kaur

Content Editor

Related News