ਬਟਾਲਾ ਪੁੱਜੇ ਸੁਖਬੀਰ ਬਾਦਲ ਨੇ CM ਚੰਨੀ ਸਣੇ ਕੇਜਰੀਵਾਲ 'ਤੇ ਜੰਮ ਕੇ ਸਾਧੇ ਨਿਸ਼ਾਨੇ

Thursday, Dec 16, 2021 - 03:14 PM (IST)

ਬਟਾਲਾ ਪੁੱਜੇ ਸੁਖਬੀਰ ਬਾਦਲ ਨੇ CM ਚੰਨੀ ਸਣੇ ਕੇਜਰੀਵਾਲ 'ਤੇ ਜੰਮ ਕੇ ਸਾਧੇ ਨਿਸ਼ਾਨੇ

ਬਟਾਲਾ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਟਾਲਾ 'ਚ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਦੇ ਹੋਏ ਸਾਲ 2022 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਇਸ ਮੌਕੇ ਸੁਖਬੀਰ ਬਾਦਲ ਨੇ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਜਮ ਕੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕੇਜਰੀਵਾਲ ਕੋਈ ਬੰਦਾ ਹੀ ਨਹੀਂ ਅਤੇ ਮੈਂ ਉਸ ਦਾ ਨਾਂ ਲੈਣਾ ਹੀ ਬੰਦ ਕਰ ਦਿੱਤਾ। ਇਸ ਦੀਆਂ ਜ਼ਮਾਨਤਾਂ ਨੂੰ ਜ਼ਬਤ ਹੋਣਗੀਆਂ। ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਲੈ ਕੇ ਤੰਜ ਕੱਸਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਚੰਨੀ ਹੁਣ ਚਵਨੀ ਰਹਿ ਗਿਆ ਹੈ। ਉਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)

ਪੰਜ ਸਾਲ ਕਾਂਗਰਸ ਸਰਕਾਰ ਨੇ ਮਾਝੇ ਦੇ ਲੋਕਾਂ ਨਾਲ ਬਹੁਤ ਸਾਰੇ ਧੱਕੇ ਕੀਤੇ ਹਨ। ਇਥੋ ਦੇ ਕਾਂਗਰਸੀਆਂ ਆਗੂਆਂ ਨੇ ਲੋਕਾਂ ਨਾਲ ਧੱਕੇ ਕਰਨ ਦੀ ਕੋਈ ਕਸਰ ਨਹੀਂ ਛੱਡੀ। ਚੋਣਾਂ ਦੇ ਬਾਰੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਚੋਣਾਂ ’ਚ ਬੀਜੇਪੀ ਦੀ ਪਾਰਟੀ ਆਪਣਾ ਖਾਤਾ ਨਹੀਂ ਖੋਲ੍ਹ ਸਕਦੀ, ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਵੋਟ ਹੀ ਨਹੀਂ ਪਾਉਣੀ। ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਮਾਝੇ ਹਲਕੇ ’ਚੋਂ ਪੰਜ ਸੀਟਾਂ ਤੱਕ ਵੀ ਨਹੀਂ ਮਿਲਣੀਆਂ। ਦੁਆਬੇ ’ਚ ‘ਆਪ’ ਦਾ ਖਾਤਾ ਨਹੀਂ ਖੁਲ੍ਹਣਾ। 

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਕਾਂਗਰਸ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਤਾਂ ਆਉਣ ਵਾਲੀਆਂ ਚੋਣਾਂ ’ਚ ਵਿਖਾਈ ਹੀ ਨਹੀਂ ਦੇਣੇ। ਐੱਸ.ਸੀ. ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਕਾਲਰਸ਼ਿਪ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੀਆਂ। ਸਾਰੇ ਸੇਵਾ ਕੇਂਦਰ ਬੰਦ ਕਰ ਦਿੱਤੇ। 5 ਸਾਲਾਂ ਤੋਂ ਪੰਜਾਬ ਦਾ ਨਾ ਮੁੱਖ ਮੰਤਰੀ ਵਿਖਾਈ ਦਿੱਤਾ ਨਾ ਕੋਈ ਮੰਤਰੀ। ਝੂਠੀਆਂ ਕਸਮਾਂ ਖਾਂ ਕੇ ਇਹ ਸਰਕਾਰ ਪੰਜਾਬ ’ਚ ਆ ਗਈ। ਇਸ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ। ਇਨ੍ਹਾਂ ਨੇ ਲੋਕਾਂ ਨੂੰ ਕਈ ਸਹੂਲਤਾਵਾਂ ਨਹੀਂ ਦਿੱਤੀਆਂ। ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇਗੀ, ਲੋਕਾਂ ਨੂੰ ਸਾਰੀਆਂ ਸਹੂਲਤਾਵਾਂ ਮੁੜ ਤੋਂ ਦੇ ਦਿੱਤੀਆਂ ਜਾਣਗੀਆਂ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ


author

rajwinder kaur

Content Editor

Related News