ਹੰਸਲੀ ਨਾਲੇ 'ਚੋਂ ਬਿਨਾਂ ਸਿਰ ਤੇ ਬਾਂਹਾਂ ਤੋਂ ਵਿਅਕਤੀ ਦੀ ਲਾਸ਼ ਬਰਾਮਦ

09/22/2019 12:26:59 PM

ਬਟਾਲਾ (ਬੇਰੀ) : ਬਟਾਲਾ ਦੇ ਹੰਸਲੀ ਨਾਲੇ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਸ ਦਾ ਸਿਰ ਤੇ ਦੋਵੇਂ ਬਾਂਹਾਂ ਕੱਟੀਆਂ ਹੋਈਆਂ ਤੇ ਬੋਰੀਆਂ 'ਚ ਬੰਦ ਸਨ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।

PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਜਾਰਜ ਐੱਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹੰਸਲੀ ਡਰੇਨ 'ਚ ਲੋਹੇ ਪੁਲਸ ਨੇੜੇ ਦੋ ਬੋਰੀਆਂ 'ਚ ਇਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਇਸ ਦੌਰਾਨ ਤੁਰੰਤ ਉਨ੍ਹਾਂ ਨੇ ਮੌਕੇ ਤੇ ਜਾ ਕੇ ਲਾਸ਼ ਨੂੰ ਬਾਹਰ ਕੱਢਵਾਇਆ, ਜਦੋਂ ਲਾਸ਼ ਨੂੰ ਬੋਰੀਆਂ 'ਚੋਂ ਕੱਢਿਆ ਗਿਆ ਤਾਂ ਲਾਸ਼ ਦੀਆਂ ਦੋਵੇਂ ਬਾਂਹਾਂ ਤੇ ਸਿਰ ਕੱਟਿਆ ਹੋਇਆ ਸੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Baljeet Kaur

Content Editor

Related News