ਬਟਾਲਾ 'ਚ ਕੋਰੋਨਾ ਦਾ ਕਹਿਰ, 2 ਨਵੇਂ ਮਾਮਲੇ ਆਏ ਸਾਹਮਣੇ
Sunday, May 24, 2020 - 06:02 PM (IST)
ਗੁਰਦਾਸਪੁਰ (ਵਿਨੋਦ, ਬੇਰੀ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਬਟਾਲਾ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ।ਇਸ ਸੰਬੰਧ 'ਚ ਐੱਸ.ਐੱਮ.ਓ ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਬੀਤੀ ਰਾਤ ਮਹਾਰਾਸ਼ਟਰ ਤੋਂ ਆਏ ਦੋ ਵਿਅਕਤੀਆਂ ਦਾ ਜਦ ਕੋਰੋਨਾ ਟੈਸਟ ਕੀਤਾ ਗਿਆ ਤਾਂ ਦੋਵਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਉਕਤ ਦੋਵਾਂ ਵਿਅਕਤੀਆਂ ਨੂੰ ਸਿਵਲ ਹਸਪਤਾਲ ਬਟਾਲਾ 'ਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਵੱਡੀ ਖਬਰ: ਕੋਰੋਨਾ ਮੁਕਤ ਹੋਇਆ ਫਤਿਹਗੜ੍ਹ ਸਾਹਿਬ
ਦੂਜੇ ਪਾਸੇ ਜ਼ਿਲਾ ਗੁਰਦਾਸਪੁਰ 'ਚ ਹੁਣ ਤੱਕ ਕੁੱਲ 2514 ਕੋਰੋਨਾ ਸ਼ੱਕੀ ਮਰੀਜ਼ ਸਾਹਮਣੇ ਆਏ ਹਨ ਅਤੇ ਇਨ੍ਹਾਂ 'ਚੋਂ 2231 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਦਕਿ ਹੁਣ ਤੱਕ 135 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ 10 ਸੈਪਲ ਰਿਜੈਕਟ ਕੀਤੇ ਗਏ ਹਨ।ਸਿਵਲ ਸਰਜਨ ਗੁਰਦਾਸਪੁਰ ਡਾ.ਕਿਸ਼ਨ ਚੰਦ ਦੇ ਅਨੁਸਾਰ ਹੁਣ ਤੱਕ 122 ਮਰੀਜ਼ ਇਸ ਕੋਰੋਨਾ ਲੜਾਈ ਨੂੰ ਜਿੱਤ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਜਦਕਿ 10 ਮਰੀਜ਼ ਹਸਪਤਾਲਾਂ 'ਚ ਦਾਖ਼ਲ ਹਨ। ਜਿਨ੍ਹਾਂ 'ਚੋਂ ਤਿੰਨ ਧਾਰੀਵਾਲ ਅਤੇ 7 ਬਟਾਲਾ 'ਚ ਦਾਖ਼ਲ ਹਨ। ਜਦਕਿ ਤਿੰਨ ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਜਿੰਨਾਂ 'ਚ ਇਕ ਪਿੰਡ ਭੈਣੀ ਪਸਵਾਲ ਦਾ ਰਹਿਣ ਵਾਲਾ ਸੀ ਜਦਕਿ ਦੋ ਦੀ ਮੌਤ ਲੁਧਿਆਣਾ ਵਿਖੇ ਹੋਈ ਹੈ ਜਿਹੜੇ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਸਬੰਧਿਤ ਸੀ।