ਰੋਡਵੇਜ਼ ਦੀਆਂ ਬੱਸਾਂ ''ਚੋਂ ਤੇਲ ਕੱਢ ਕੇ ਡਰਾਈਵਰ ਲਗਾ ਰਹੇ ਹਨ ਸਰਕਾਰ ਤੇ ਵਿਭਾਗ ਨੂੰ ਚੂਨਾ

Sunday, Sep 29, 2019 - 03:31 PM (IST)

ਰੋਡਵੇਜ਼ ਦੀਆਂ ਬੱਸਾਂ ''ਚੋਂ ਤੇਲ ਕੱਢ ਕੇ ਡਰਾਈਵਰ ਲਗਾ ਰਹੇ ਹਨ ਸਰਕਾਰ ਤੇ ਵਿਭਾਗ ਨੂੰ ਚੂਨਾ

ਬਟਾਲਾ (ਬੇਰੀ) : ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚੋਂ ਬੱਸ ਡਰਾਈਵਰਾਂ ਵਲੋਂ ਤੇਲ ਕੱਢਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ, ਜਿਸ ਨਾਲ ਸਰਕਾਰ ਤੇ ਵਿਭਾਗ ਨੂੰ ਚੂਨਾ ਲੱਗ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਅੱਜ ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ 'ਚ ਸਥਿਤ ਗਰੈਂਡ ਵੇਅ ਹੋਟਲ ਦੀ ਬੈਕਸਾਈਡ ਸਥਿਤ ਸ਼ਾਸਤਰੀ ਨਗਰ ਮਾਰਕੀਟ 'ਚ ਇਕ ਪੰਜਾਬ ਰੋਡਵੇਜ਼ ਬੱਸ ਦਾ ਡਰਾਈਵਰ ਪੰਜਾਬ ਰੋਡਵੇਜ਼ ਦੀ ਜਲੰਧਰ ਡਿਪੂ ਦੀ ਬੱਸ 'ਚੋਂ ਤੇਲ ਕੱਢ ਰਿਹਾ ਸੀ, ਜਿਸ ਨੂੰ ਮੌਕੇ 'ਤੇ ਪਹੁੰਚੀ 'ਜਗ ਬਾਣੀ' ਟੀਮ ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ। ਇਹ ਵੀ ਮੌਕੇ 'ਤੇ ਦੇਖਣ ਨੂੰ ਮਿਲਿਆ ਕਿ ਜਿਸ ਬੱਸ 'ਚੋਂ ਡਰਾਈਵਰ ਤੇਲ ਚੋਰੀ-ਛੁਪੇ ਕੱਢ ਰਿਹਾ ਸੀ, ਉਸਦੇ ਕੋਲ ਹੀ ਤੇਲ ਨੂੰ ਖਰੀਦਣ ਵਾਲਾ ਇਕ ਖਰੀਦਦਾਰ ਵੀ ਖੜਾ ਸੀ। ਇਥੇ ਵੀ ਇਹ ਦੱਸਣਾ ਬਣਦਾ ਹੈ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚੋਂ ਅਕਸਰ ਡਰਾਈਵਰਾਂ ਵਲੋਂ ਚੋਰੀ ਛੁਪੇ ਕੱਢੇ ਜਾਂਦੇ ਡੀਜ਼ਲ/ਤੇਲ ਨਾਲ ਸਰਕਾਰ ਤੇ ਵਿਭਾਗ ਨੂੰ ਲੱਖਾਂ ਚੂਨਾ ਲੱਗ ਰਿਹਾ ਹੈ, ਜਿਸ ਨਾਲ ਸਰਕਾਰ ਦਾ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਰਕਾਰ ਅਜਿਹੇ ਡਰਾਈਵਰਾਂ 'ਤੇ ਸ਼ਿਕੰਜਾ ਕੱਸਦੀ ਹੈ ਜਾਂ ਫਿਰ ਰੋਡਵੇਜ਼ ਦੀਆਂ ਬੱਸਾਂ 'ਚੋਂ ਤੇਲ ਕੱਢੇ ਜਾਣ ਦਾ ਸਿਲਸਿਲਾ ਇੰਝ ਹੀ ਜਾਰੀ ਰਹਿੰਦਾ ਹੈ।


author

Baljeet Kaur

Content Editor

Related News