ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਮੌਤ, ਪਰਚਾ ਦਰਜ

Thursday, May 30, 2019 - 04:58 PM (IST)

ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਮੌਤ, ਪਰਚਾ ਦਰਜ

ਬਟਾਲਾ (ਜ.ਬ) : ਬੀਤੀ ਰਾਤ ਪਿੰਡ ਭੋਮਾ ਦੇ ਇਕ ਨੌਜਵਾਨ ਨੂੰ ਪਿੰਡ ਦੇ ਹੀ ਕੁਝ ਵਿਅਕਤੀਆ ਨੇ ਓਵਰਡੋਜ਼ ਦੇ ਦਿੱਤੀ, ਜਿਸ ਨਾਲ ਉਕਤ ਵਿਅਕਤੀ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਥਾਣਾ ਘੁੰਮਾਣ ਦੇ ਏ. ਐੱਸ. ਆਈ. ਦਲਜੀਤ ਸਿੰਘ ਅਤੇ ਗੁਰਮੁੱਖ ਸਿੰਘ ਨੇ ਦੱਸਿਆ ਕਿ ਹਰਜਿੰਦਰ ਕੌਰ ਪਤਨੀ ਦਲਬੀਰ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਸਾਡੇ ਪਿੰਡ ਦੇ ਹੀ ਪਿੰਦੂ, ਕੁਲਦੀਪ, ਅੰਮ੍ਰਿਤਪਾਲ, ਪੀਤਾ, ਮਿੱਠੂ, ਕਾਕਾ ਨਸ਼ੇ ਦਾ ਕਾਰੋਬਾਰ ਕਰਦੇ ਹਨ ਅਤੇ ਉਕਤ ਵਿਅਕਤੀਆਂ ਨੇ ਬੀਤੀ ਰਾਤ ਮੇਰੇ ਪਤੀ ਨੂੰ ਘਰੋ ਬਾਹਰ ਖੇਤਾਂ 'ਚ ਲਿਜਾ ਕੇ ਨਸ਼ੇ ਦੀ ਜਿਆਦਾ ਡੋਜ਼ ਦੇ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਏ. ਐੱਸ. ਆਈ .ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਜਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕੀ ਕਹਿਣਾ ਹੈ ਮਜ੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਦਾ  
ਇਸ ਸੰਬੰਧੀ ਜਦ ਮਜ੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਸਤਨਾਮ ਸਿੰਘ ਉਮਰਪੁਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਭੋਮਾ ਦੇ ਜੋ ਨੌਜਵਾਨ ਨਸ਼ੇ ਦਾ ਕਾਰੋਬਾਰ ਕਰਦੇ ਸੀ, ਉਸ ਸੰਬੰਧੀ ਐੱਸ. ਐੱਸ. ਪੀ. ਬਟਾਲਾ ਨੂੰ 
ਉਕਤ ਪਰਿਵਾਰ ਵਾਲਿਆਂ ਨੇ ਕੁਝ ਦਿਨ ਪਹਿਲਾ ਇਕ ਮੰਗ ਪੱਤਰ ਦਿੱਤਾ ਸੀ, ਉਸ ਮੰਗ ਪੱਤਰ ਤੇ ਜੇਕਰ ਪੁਲਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਅਣਹੋਣੀ ਘਟਨਾ ਨਾ ਵਾਪਰ ਦੀ।


author

Baljeet Kaur

Content Editor

Related News