ਮੋਟਰਸਾਈਕਲ ਤੇ ਟਰੈਕਟਰ-ਟਰਾਲੀ ਦੀ ਟੱਕਰ ''ਚ ਮਾਂ-ਪੁੱਤ ਜ਼ਖਮੀ
Monday, Feb 12, 2018 - 10:43 AM (IST)
ਬਟਾਲਾ (ਸੈਂਡੀ) - ਹਰਚੋਵਾਲ-ਕਾਦੀਆਂ ਰੋਡ 'ਤੇ ਮੋਟਰਸਾਈਕਲ ਤੇ ਟਰੈਕਟਰ-ਟਰਾਲੀ ਦੀ ਟੱਕਰ ਕਾਰਨ ਮਾਂ-ਪੁੱਤ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ।
ਜਾਣਕਾਰੀ ਅਨੁਸਾਰ ਨੀਤੂ ਪਤਨੀ ਹੀਰਾ ਮਸੀਹ ਅੱਜ ਆਪਣੇ ਲੜਕੇ ਕਾਲੀ ਨਾਲ ਮੋਟਰਸਾਈਕਲ 'ਤੇ ਕਾਦੀਆਂ ਦਵਾਈ ਲੈਣ ਜਾ ਰਹੀ ਸੀ ਕਿ ਕਾਹਲਵਾਂ ਮੋੜ 'ਤੇ ਅਚਾਨਕ ਅੱਗਿਓਂ ਆ ਰਹੀ ਇਕ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।
