ਮੋਟਰਸਾਈਕਲ ਅਤੇ ਕਾਰ ਦੀ ਟੱਕਰ ''ਚ 2 ਜ਼ਖਮੀ

Friday, Feb 21, 2020 - 05:57 PM (IST)

ਮੋਟਰਸਾਈਕਲ ਅਤੇ ਕਾਰ ਦੀ ਟੱਕਰ ''ਚ 2 ਜ਼ਖਮੀ

ਬਟਾਲਾ (ਬੇਰੀ) : ਬਟਾਲਾ ਦੇ ਨਜ਼ਦੀਕ ਮੋਟਰਸਾਈਕਲ ਦੇ ਕਾਰ ਨਾਲ ਟਕਰਾਉਣ ਨਾਲ ਦੋ ਦੋਸਤਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਰਾਹੁਲ ਪੁੱਤਰ ਭੁਪਿੰਦਰ ਵਾਸੀ ਬਟਾਲਾ ਨੇ ਦੱਸਿਆ ਕਿ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਦੋਸਤ ਦੀਪਕ ਚੌਬੇ ਪੁੱਤਰ ਰਮੇਸ਼ਵਰ ਚੌਬੇ ਵਾਸੀ ਇੰਡਸਟ੍ਰੀਅਲ ਏਰੀਆ ਬਟਾਲਾ ਦੇ ਨਾਲ ਅੱਚਲ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਬਟਾਲਾ ਜਾ ਰਹੇ ਸਨ। ਇਸੇ ਦੌਰਾਨ ਜਦ ਉਹ ਬਟਾਲਾ ਦੇ ਨਜ਼ਦੀਕ ਪਹੁੰਚੇ ਤਾਂ ਅਚਾਨਕ ਸਾਹਮਣੇ ਕੁੱਤਾ ਆ ਗਿਆ, ਜਿਸ ਦਾ ਬਚਾਅ ਕਰਦੇ ਹੋਏ ਮੋਟਰਸਾਈਕਲ ਅੱਗੇ ਜਾ ਰਹੀ ਕਾਰ ਨਾਲ ਜਾ ਟਕਰਾਇਆ। ਇਸ ਦੌਰਾਨ ਉਸ ਦਾ ਦੋਸਤ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਕਾਰ ਸਵਾਰ ਨੇ ਬਟਾਲਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ।


author

Baljeet Kaur

Content Editor

Related News