ਜ਼ੀਰਾ ਵਾਂਗ ਅਸ਼ਵਨੀ ਸੇਖੜੀ ਦੇ ਕਾਂਗਰਸ ਵਿਰੁੱਧ ਬਗਾਵਤੀ ਸੁਰ (ਵੀਡੀਓ)

Sunday, Jan 20, 2019 - 09:59 AM (IST)

ਬਟਾਲਾ (ਗੁਰਪ੍ਰੀਤ)— ਪਹਿਲਾਂ ਕੁਲਬੀਰ ਜ਼ੀਰਾ ਅਤੇ ਹੁਣ ਬਟਾਲਾ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੇ ਕਾਂਗਰਸ ਖਿਲਾਫ ਬਾਗੀ ਸੁਰ ਸੁਣਨ ਨੂੰ ਮਿਲ ਰਹੇ ਹਨ। ਅਸ਼ਵਨੀ ਸੇਖੜੀ ਨੇ ਬੀਤੇ ਦਿਨ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਬਟਾਲਾ ਦੇ ਵਿਕਾਸ ਲਈ ਕਈ ਰੁਕਾਵਟਾਂ ਆ ਰਹੀਆਂ ਹਨ ਜਿਸ ਨੂੰ ਲੈ ਕੇ ਉਨ੍ਹਾਂ ਨੇ ਮੁਖ ਮੰਤਰੀ ਕੈਪਟਨ ਨਾਲ ਮੁਲਾਕਾਤ ਵੀ ਕੀਤੀ ਹੈ।

ਸੇਖੜੀ ਨੇ ਕਿਹਾ ਕੇ ਬਟਾਲਾ ਦੀਆ ਸੜਕਾਂ ਟੁੱਟੀਆਂ ਹੋਈਆਂ ਹਨ, ਸੀਵਰੇਜਾਂ ਦੀ ਹਾਲਤ ਬੁਰੀ ਹੈ, ਥਾਂ-ਥਾਂ 'ਤੇ ਕੁੜੇ ਦੇ ਢੇਰ ਲੱਗੇ ਹੋਏ ਹਨ ਪਰ ਉਨ੍ਹਾਂ ਦੀ ਹੀ ਸਰਕਾਰ ਵਲੋਂ ਲਗਾਏ ਸਰਕਾਰੀ ਅਧਿਕਾਰੀ ਕੰਮ ਨਹੀਂ ਕਰ ਰਹੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜ਼ੋਰ ਲਗਾ ਕੇ ਗੁਰਦਸਪੁਰ ਦੀ ਸੀਟ ਤੋਂ 26 ਹਜ਼ਾਰ ਦੀਆਂ ਵੋਟਾਂ ਤੋਂ ਜਤਾਇਆ ਗਿਆ ਸੀ ਪਰ ਜਿਸ ਵਿਕਾਸ ਦੀ ਉਨ੍ਹਾਂ ਬਟਾਲਾ ਹਲਕੇ 'ਚ ਉਮੀਦ ਕੀਤੀ ਸੀ ਉਹ ਉਮੀਦ ਪੂਰੀ ਨਹੀਂ ਹੋ ਸਕੀ। ਇਕ ਤੋਂ ਬਾਅਦ ਇਕ ਕਰਕੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਹੋ ਰਹੇ ਹਨ, ਜਿਸ ਦਾ ਬੁਰਾ ਖਮਿਆਜ਼ਾ ਆਉਣ ਵਾਲੀਆਂ ਲੋਕ ਸਭ ਚੋਣਾਂ 'ਚ ਕਾਂਗਰਸ ਨੂੰ ਦੇਖਣ ਨੂੰ ਮਿਲ ਸਕਦਾ ਹੈ।


author

cherry

Content Editor

Related News