ਬਟਾਲਾ ਦੇ ਜੁਡੀਸ਼ੀਅਲ ਕੋਰਟ ਕੰਪਲੈਕਸ ''ਚੋਂ ਕੈਦੀ ਫਰਾਰ (ਵੀਡੀਓ)

Sunday, Jul 15, 2018 - 10:06 AM (IST)

ਬਟਾਲਾ (ਬੇਰੀ) : ਬਟਾਲਾ ਦੇ ਜੁਡੀਸ਼ੀਅਲ ਕੋਰਟ ਕੰਪਲੈਕਸ 'ਚੋਂ ਪੁਲਸ ਨੂੰ ਚਕਮਾ ਦੇ ਕੇ ਕੈਦੀ ਫਰਾਰ ਹੋ ਗਿਆ। ਡੀ. ਐੱਸ. ਪੀ. ਸਿਟੀ ਪ੍ਰਹਿਲਾਦ ਸਿੰਘ ਦੀ ਹਾਜ਼ਰੀ 'ਚ ਐੱਸ. ਐੱਚ. ਓ. ਫਤਿਹਗੜ੍ਹ ਚੂੜੀਆ ਨੇ ਦੱਸਿਆ ਕਿ ਐੱਨ. ਡੀ. ਪੀ. ਐੱਸ. ਐਕਟ ਤਹਿਤ ਫੜੇ ਗਏ ਨੌਜਵਾਨ ਮੋਨੂੰ ਵਾਸੀ ਪਿੰਡ ਦਾਦੂਜੋਧ ਨੂੰ ਥਾਣੇ ਦੇ ਏ. ਐੱਸ. ਆਈ. ਦਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਬਟਾਲਾ ਦੇ ਜੁਡੀਸ਼ੀਅਲ ਕੋਰਟ ਕੰਪਲੈਕਸ 'ਚ ਮਾਣਯੋਗ ਅਦਾਲਤ 'ਚ ਪੇਸ਼ ਕਰਨ ਲਈ ਲੈ ਕੇ ਆਏ ਸੀ ਕਿ ਮੋਨੂੰ ਹੱਥਕੜੀ 'ਚੋਂ ਆਪਣਾ ਹੱਥ ਛੁਡਾ ਕੇ ਮੌਕੇ 'ਤੋਂ ਫਰਾਰ ਹੋ ਗਿਆ। 
ਜਾਣਕਾਰੀ ਮੁਤਾਬਕ ਇਸ ਸਬੰਧੀ ਪਤਾ ਲੱਗਦੇ ਹੀ. ਐੱਸ. ਪੀ. ਇਨਵੈਸਟੀਗੇਸ਼ਨ ਬਟਾਲਾ ਸੂਬਾ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।  


Related News