ਨੌਸਰਬਾਜ਼ਾਂ ਨੇ ਦਿਨ-ਦਿਹਾੜੇ ਘਰ ’ਚ ਦਾਖਲ ਹੋ ਕੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ

06/01/2020 7:20:06 PM

ਬਟਾਲਾ (ਗੁਰਪ੍ਰੀਤ, ਬੇਰੀ) - ਸਥਾਨਕ ਪੁਲਸ ਲਾਈਨ ਰੋਡ ’ਤੇ ਮੁਹੱਲਾ ਸ਼ਿਵ ਨਗਰ ਵਿਖੇ ਨੌਸਰਬਾਜ਼ਾਂ ਵਲੋਂ ਦਿਨ ਦਿਹਾੜੇ ਘਰ ’ਚ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੰਤੋਸ਼ ਕੁਮਾਰੀ ਪਤਨੀ ਰਾਜ ਕੁਮਾਰ ਵਾਸੀ ਸ਼ਿਵ ਨਗਰ ਨੇ ਦੱਸਿਆ ਕਿ ਉਹ ਬੈਂਕ ’ਚ ਨੌਕਰੀ ਕਰਦੀ ਹੈ ਅਤੇ ਅੱਜ ਉਹ ਰੋਜ਼ਾਨਾ ਦੀ ਤਰ੍ਹਾਂ ਬੈਂਕ ਡਿਊਟੀ ’ਤੇ ਗਈ ਹੋਈ ਸੀ। ਉਸਦੀ ਧੀ ਘਰ ’ਚ ਇਕੱਲੀ ਸੀ ਕਿ ਉਨ੍ਹਾਂ ਦੇ ਘਰ ਬਾਹਰ 2 ਔਰਤਾਂ ਨੇ ਦਰਵਾਜ਼ਾ ਖੜਕਾਇਆ ਅਤੇ ਉਸਦੀ ਧੀ ਨੂੰ ਕਹਿਣ ਲੱਗੀਆਂ ਕਿ ਤੇਰੀ ਮਾਤਾ ਕਿਥੇ ਹੈ, ਅਸੀਂ ਬੈਂਕ ਦੇ ਬਾਰੇ ਉਨ੍ਹਾਂ ਤੋਂ ਕੁਝ ਪੁੱਛਣਾ ਹੈ। ਮੇਰੀ ਕੁੜੀ ਨੇ ਉਨ੍ਹਾਂ ਨੂੰ ਕਿਹਾ ਕਿ ਉਸਦੀ ਮਾਤਾ ਅਜੇ ਘਰ ਨਹੀਂ ਹੈ ਅਤੇ ਉਹ ਸ਼ਾਮ ਨੂੰ ਘਰ ਆ ਕੇ ਮਿਲ ਲੈਣ।

ਪੜ੍ਹੋ ਇਹ ਵੀ ਖਬਰ - ਕੋਰੋਨਾ ਮਹਾਮਾਰੀ ਲਈ ਕੀ ਪ੍ਰਵਾਸੀ ਮਜ਼ਦੂਰ ਨੇ ਜ਼ਿੰਮੇਵਾਰ, ਸੁਣੋ ਇਹ ਵੀਡੀਓ

ਪੜ੍ਹੋ ਇਹ ਵੀ ਖਬਰ - ਦੁਆਬੇ ਦਾ ਕੇਂਦਰੀ ਨਗਰ ‘ਜਲੰਧਰ’, ਜਾਣੋ ਕਿਵੇਂ ਪਿਆ ਇਹ ਨਾਂ

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਕਤ ਔਰਤਾਂ ਸਮੇਤ ਤਿੰਨ ਨੌਜਵਾਨ ਘਰ ਦੇ ਦਰਵਾਜ਼ੇ ਰਾਹੀਂ ਘਰ ’ਚ ਦਾਖਲ ਹੋ ਗਏ ਅਤੇ ਉਨ੍ਹਾਂ ਆਂਚਲ ਨੂੰ ਦਬੋਚ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਉਕਤ ਵਿਅਕਤੀ ਘਰ ’ਚੋਂ ਚਾਂਦੀ ਦੇ ਸਿੱਕੇ, ਜੋ ਕਿ ਕਰੀਬ ਇਕ ਕਿਲੋ ਦੇ ਸਨ, 2 ਚੂੜੀਆਂ, ਕਰੀਬ ਡੇਢ ਲੱਖ ਦਾ ਸੋਨਾ, 15 ਹਜ਼ਾਰ ਦੇ ਕਰੀਬ ਨਕਦੀ ਅਤੇ ਘਰ ਅਤੇ ਅਲਮਾਰੀ ਦੀਆਂ ਚਾਬੀਆਂ ਲੈ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਉਸ ਦੀ ਧੀ ਵਲੋਂ ਰੌਲਾ ਪਾਉਣ ’ਤੇ ਮੁਹੱਲਾ ਵਾਸੀ ਇਕੱਠੇ ਹੋ ਗਏ ਅਤੇ ਉਨ੍ਹਾਂ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ।

ਪੜ੍ਹੋ ਇਹ ਵੀ ਖਬਰ - ਕੋਰੋਨਾ ਨਾਲ ਨਜਿੱਠਣ ਵਾਲੇ "ਪੰਜਾਬ ਮਾਡਲ" ਦੀ ਚਰਚਾ ਅਮਰੀਕਾ ਤੱਕ, ਜਾਣੋਂ ਕਿਉਂ (ਵੀਡੀਓ)

ਪੜ੍ਹੋ ਇਹ ਵੀ ਖਬਰ - ਸਿੱਖਿਆ ਵਿਭਾਗ ਦੀ ਡਿਜ਼ੀਟਲ ਸਿੱਖਿਆ ਵਿਦਿਆਰਥੀਆਂ ਲਈ ਖੋਲ੍ਹੇਗੀ ਨਵੇਂ ਰਾਹ

ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਓ. ਸਿਵਲ ਲਾਈਨ ਮੁਖਤਿਆਰ ਸਿੰਘ ਤੇ ਸਿੰਬਲ ਚੌਕੀ ਦੇ ਇੰਚਾਰਜ ਏ. ਐੱਸ. ਆਈ. ਅਸ਼ੋਕ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਇਸ ਸਬੰਧੀ ਐੱਸ. ਐੱਚ. ਓ. ਮੁਖਤਿਆਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਪੀੜ੍ਹਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।

ਪੜ੍ਹੋ ਇਹ ਵੀ ਖਬਰ - ਜੋੜਾਂ ਦੇ ਦਰਦ ਲਈ ਫਾਇਦੇਮੰਦ ‘ਦੇਸੀ ਘਿਓ’, ਥਕਾਵਟ ਅਤੇ ਕਮਜ਼ੋਰੀ ਨੂੰ ਵੀ ਕਰੇ ਦੂਰ
 


rajwinder kaur

Content Editor

Related News