ਬਟਾਲਾ ਫੈਕਟਰੀ ਧਮਾਕੇ ''ਚ ਮ੍ਰਿਤਕਾਂ ਦੀ ਪਹਿਲੀ ਸੂਚੀ ਜਾਰੀ

09/05/2019 2:04:17 PM

ਬਟਾਲਾ (ਵਿਕਰਮ) : ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ 'ਚ ਬੁੱਧਵਾਰ ਸ਼ਾਮ ਨੂੰ ਕਰੀਬ 4 ਵਜੇ ਫੈਕਟਰੀ 'ਚ ਜ਼ਬਰਦਸਤ ਧਮਾਕੇ ਹੋਣ ਕਾਰਨ 23 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਪਿਛਲੇ 25 ਸਾਲ ਦੇ ਕਰੀਬ ਗੈਰ-ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਫੈਕਟਰੀ 'ਚੋਂ 18 ਲਾਸ਼ਾਂ ਨੂੰ ਜੇ. ਸੀ. ਬੀ. ਨਾਲ ਮਲਬੇ 'ਚੋਂ ਕੱਢਿਆ ਗਿਆ। ਅਜੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਸੰਖਿਆਂ ਵੱਧਣ ਦਾ ਅਨੁਮਾਨ ਹੈ ਕਿਉਂਕਿ ਅਜੇ ਵੀ ਕਈ ਲੋਕਾਂ ਦੇ ਮਲਬੇ ਹੇਠਾਂ ਦੱਬਣ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਕੇ 'ਤੇ ਪੰਜਾਬ ਪੁਲਸ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਰਾਹਤ ਕਾਰਜ 'ਚ ਜੁੱਟੀਆਂ ਸਨ, ਹਾਲਾਂਕਿ ਦੇਰ ਰਾਤ ਬਾਰਿਸ਼ ਕਾਰਨ ਬਚਾਅ ਕਾਰਜ ਰੁੱਕ ਗਿਆ ਸੀ। ਪੁਲਸ ਨੇ ਦੋ ਕਿਲੋਮੀਟਰ ਖੇਤਰ ਨੂੰ ਸੀਲ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮਾਮਲੇ ਦੀ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਹਨ।

ਬਟਾਲਾ ਪਟਾਕਾ ਫੈਕਟਰੀ 'ਚ ਮਾਰੇ ਗਏ ਲੋਕਾਂ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ 'ਚ 19 ਮ੍ਰਿਤਕਾਂ ਦੀ ਪਛਾਣ ਹੋ ਗਈ ਹੈ। ਜਿਸ 'ਚ 5 ਮਾਲਕ, 11 ਨੌਕਰ ਅਤੇ 3 ਰਾਹਗੀਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਜਿਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ :

PunjabKesari

ਦੱਸਣਯੋਗ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪਟਾਕਾ ਫੈਕਟਰੀ ਤੋਂ 700 ਮੀਟਰ ਦੂਰ ਸਥਿਤ ਦੁਕਾਨਾਂ ਦੇ ਸ਼ੀਸ਼ੇ ਅਤੇ ਫਲੈਕਸ ਬੋਰਡ ਟੁੱਟ ਗਏ ਸਨ। ਸੜਕਾਂ 'ਤੇ ਖੜ੍ਹੀਆਂ ਕਾਰਾਂ ਅਤੇ ਮੋਟਰਸਾਈਕਲ ਹਵਾ 'ਚ ਹੀ ਉਛਲ ਗਏ ਸਨ। ਧਮਾਕੇ ਦੇ ਕਾਰਨ ਫੈਕਟਰੀ ਦੇ ਨਾਲ ਲੱਗਦੇ ਗੁਰੂਦੁਆਰਾ ਸਾਹਿਬ ਦੀ ਦੀਵਾਰ ਵੀ ਟੁੱਟ ਗਈ ਸੀ। ਕਾਲੋਨੀ ਨਿਵਾਸੀਆਂ ਨੇ ਦੱਸਿਆ ਕਿ ਫੈਕਟਰੀ 'ਚ ਤਿੰਨ ਭਰਾਵਾਂ ਦਾ ਪਰਿਵਾਰ ਕੰਮ ਕਰਦਾ ਸੀ, ਜਿਸ 'ਚ ਔਰਤਾਂ ਵੀ ਸ਼ਾਮਲ ਸਨ। ਕਰੀਬ 10 ਤੋਂ 15 ਲੋਕ ਫੈਕਟਰੀ ਮਾਲਿਕਾਂ ਦੇ ਪਰਿਵਾਰਕ ਮੈਂਬਰ ਹੀ ਸਨ।

PunjabKesari


Anuradha

Content Editor

Related News