ਘਰ ''ਚ ਖੁਸ਼ੀਆਂ ਦੀਆਂ ਸ਼ਹਿਨਾਈਆਂ ਵੱਜਣ ਤੋਂ ਪਹਿਲਾਂ ਹੀ ਵਿਛਿਆ ਸੱਥਰ
Monday, Oct 14, 2019 - 11:05 AM (IST)
ਬਟਾਲਾ (ਜ. ਬ.) : ਜਿਸ ਘਰ 'ਚ ਖੁਸ਼ੀਆਂ ਦੀਆਂ ਸ਼ਹਿਨਾਈਆਂ ਵੱਜਣ ਵਾਲੀਆਂ ਹੋਣ ਉਸ ਘਰ ਦੇ ਵਿਆਹ ਵਾਲੇ ਲੜਕੇ ਦੀ ਅਚਾਨਕ ਮੌਤ ਹੋ ਜਾਵੇ ਤਾਂ ਉਸ ਪਰਿਵਾਰ 'ਤੇ ਕੀ ਬੀਤੀ ਹੋਵੇਗੀ ਇਹ ਤਾਂ ਪਰਿਵਾਰ ਹੀ ਜਾਣਦਾ ਹੈ। ਅਜਿਹਾ ਹੀ ਵਾਕਿਆ ਨਜ਼ਦੀਕੀ ਪਿੰਡ ਪੱਡੇ ਦੇ ਇਕ ਨੌਜਵਾਨ ਨਾਲ ਹੋਇਆ।
ਇਸ ਸਬੰਧੀ ਸੰਤੋਖ ਸਿੰਘ ਅਤੇ ਕੇਵਲ ਸਿੰਘ ਨੇ ਦੱਸਿਆ ਕਿ ਪਰਜਿੰਦਰ ਸਿੰਘ ਪੁੱਤਰ ਹਰਪਾਲ ਸਿੰਘ, ਉਮਰ 27 ਸਾਲ ਆਪਣੇ ਦੋਸਤਾਂ ਨਾਲ ਕਾਰ 'ਤੇ ਘੁੰਮਾਣ ਤੋਂ ਦੋਰਾਹਾ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਸਾਹਮਣੇ ਤੋਂ ਆ ਰਹੇ ਇਕ ਟਰੱਕ ਦੀਆਂ ਤੇਜ਼ ਲਾਈਟਾਂ ਅੱਖਾਂ 'ਚ ਪੈਣ ਕਾਰਣ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਪਰਜਿੰਦਰ ਦੇ ਸਿਰ 'ਤੇ ਸੱਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਜਿਉਂ ਹੀ ਪਰਜਿੰਦਰ ਦੀ ਮੌਤ ਦੀ ਖ਼ਬਰ ਉਸ ਦੇ ਘਰ ਪੁੱਜੀ ਤਾਂ ਖੁਸ਼ੀਆਂ ਵਾਲੇ ਘਰ ਵਿਚ ਮਾਤਮ ਛਾ ਗਿਆ ਕਿਉਂਕਿ 30 ਨਵੰਬਰ ਨੂੰ ਇਸ ਨੌਜਵਾਨ ਦਾ ਵਿਆਹ ਹੋਣਾ ਸੀ।