ਗੁਰਦੁਆਰਾ ਛੇਹਰਟਾ ਸਾਹਿਬ 'ਚ ਲੱਗੀਆ ਬਸੰਤ ਦੀਆਂ ਰੌਣਕਾ

Sunday, Feb 10, 2019 - 05:29 PM (IST)

ਗੁਰਦੁਆਰਾ ਛੇਹਰਟਾ ਸਾਹਿਬ 'ਚ ਲੱਗੀਆ ਬਸੰਤ ਦੀਆਂ ਰੌਣਕਾ

ਅੰਮ੍ਰਿਤਸਰ (ਸੁਮਿਤ ਖੰਨਾ) : ਭਾਰਤ ਇਕ ਸੰਸਕ੍ਰਿਤਕ ਦੇਸ਼ ਹੈ ਅਤੇ ਇਸ ਦੇਸ਼ 'ਚ ਹਰ ਧਰਮਾਂ ਦੀ ਆਪਣੀ ਇਕ ਵਿਸ਼ੇਸ਼ਤਾ ਹੈ। ਇਸ ਤਰ੍ਹਾਂ ਹੀ ਤਿਉਹਾਰਾਂ ਦੀ ਵੀ ਆਪਣੀ ਇਕ ਮਹੱਤਤਾ ਹੈ। ਭਾਰਤ 'ਚ ਮਨਾਇਆ ਜਾਣ ਵਾਲਾ ਹਰ ਇਕ ਤਿਉਹਾਰ ਆਪਣੀ ਇਕ ਵਿਸ਼ੇਸ਼ ਪਛਾਣ ਛੱਡਦਾ ਹੈ। ਹਰ ਤਿਉਹਾਰ ਭਾਰਤੀਆਂ ਲਈ ਸਦਭਾਵਨਾ, ਪਿਆਰ, ਮੁਹੱਬਤ, ਨਵੀਂ ਪ੍ਰੇਰਨਾ, ਉਤਸ਼ਾਹ, ਚੇਤਨਾ, ਆਦਰਸ਼, ਏਕਤਾ ਅਤੇ ਉਮੰਗਾਂ ਭਰਿਆ ਸੰਦੇਸ਼ ਲੈ ਕੇ ਆਉਂਦਾ ਹੈ। ਧਰਤੀ 'ਤੇ ਚਾਰੇ ਪਾਸੇ ਖਿਲਰੀ ਹਰਿਆਲੀ, ਕਈ ਪ੍ਰਕਾਰ ਦੇ ਫੁੱਲਾਂ ਅਤੇ ਦਰਖਤਾਂ ਤੇ ਨਵੀਆਂ ਸ਼ਾਖਾਵਾਂ ਬਸੰਤ ਰੁੱਤ ਦੇ ਆਉਣ ਦਾ ਸੰਦੇਸ਼ ਲੈ ਕੇ ਆ ਰਹੀਆਂ ਹਨ। ਬਸੰਤ ਪੰਚਮੀ ਦਾ ਤਿਉਹਾਰ ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ। ਪੂਰੇ ਪੰਜਾਬ 'ਚ ਬਸੰਤ ਦੀਆਂ ਖਾਸ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਅੰਮ੍ਰਿਤਸਰ 'ਚ ਸਥਿਤ ਗੁਰਦੁਆਰਾ ਛੇਹਰਟਾ ਸਾਹਿਬ 'ਚ ਬਸੰਤ ਪੰਚਮੀ ਮੌਕੇ ਖਾਸ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਥੇ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ। 
PunjabKesari
ਦੱਸ ਦੇਈਏ ਕਿ ਇਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਕ ਪਾਣੀ ਵਾਲਾ ਖੂਹ ਬਣਵਾਇਆ ਸੀ ਤੇ ਇਸ 'ਚ ਛੇ ਹਾਰਟਾ ਚਲਾਏ ਸਨ, ਜਿਸ ਕਾਰਨ ਇਸ ਥਾਂ ਨੂੰ ਛੇਹਰਟਾ ਵਜੋਂ ਵੀ ਜਾਣਿਆ ਜਾਂਦਾ ਹੈ। ਅੱਜ ਵੀ ਸੰਗਤਾਂ ਇਸ ਖੂਹ 'ਚੋਂ ਪਾਣੀ ਕੱਢ ਕੇ ਪੀਂਦੀਆਂ ਹਨ ਤੇ ਆਪਣੇ ਘਰ ਵੀ ਲੈ ਕੇ ਜਾਂਦੀਆਂ ਹਨ।  


author

Baljeet Kaur

Content Editor

Related News