ਸ਼ਰਾਬ ਪੀ ਕੇ ਡਿਊਟੀ ਕਰਨੀ ਬਰਨਾਲਾ ਦੇ SHO ਨੂੰ ਪਈ ਮਹਿੰਗੀ, ਹੋਇਆ ਮੁਅੱਤਲ
Thursday, Nov 04, 2021 - 02:20 PM (IST)

ਰੂੜੇਕੇ ਕਲਾਂ/ਪੱਖੋ ਕਲਾਂ (ਮੁਖਤਿਆਰ)-ਐੱਸ .ਐੱਸ. ਪੀ. ਬਰਨਾਲਾ ਅਲਕਾ ਮੀਨਾ ਨੇ ਥਾਣਾ ਰੂੜੇਕੇ ਕਲਾਂ ਦੇ ਐੱਸ. ਐੱਚ. ਓ. ਪਰਮਜੀਤ ਸਿੰਘ ਨੂੰ ਡਿਊਟੀ ਦੌਰਾਨ ਸ਼ਰਾਬ ਪੀਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕਰਨ ਸਬੰਧੀ ਸੁਖਬੀਰ ਬਾਦਲ ਨੇ CM ਚੰਨੀ ਨੂੰ ਕੀਤੀ ਇਹ ਮੰਗ
ਜਾਣਕਾਰੀ ਅਨੁਸਾਰ ਬੀਤੀ ਰਾਤ ਐੱਸ. ਐੱਸ. ਪੀ. ਬਰਨਾਲਾ ਨੇ ਥਾਣਾ ਮੁਖੀ ਪਰਮਜੀਤ ਸਿੰਘ ਨਾਲ ਜਦ ਫੋਨ ’ਤੇ ਗੱਲਬਾਤ ਕੀਤੀ ਤਾਂ ਉਸ ਦੀ ਥਿੜਕਦੀ ਜ਼ੁਬਾਨ ਕਾਰਨ ਉਸ ਦੇ ਸ਼ਰਾਬ ਪੀਣ ਦਾ ਸ਼ੱਕ ਪੈਦਾ ਹੋਇਆ। ਉਸ ਤੋਂ ਬਾਅਦ ਉਸ ਨੂੰ ਬਰਨਾਲਾ ਸਥਿਤ ਦਫ਼ਤਰ ਬੁਲਾ ਕੇ ਐੱਸ .ਐੱਚ. ਓ. ਬਰਨਾਲਾ ਲਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਉਸ ਦਾ ਮੁਲਾਹਜ਼ਾ ਕਰਾਇਆ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਸਵੇਰੇ ਥਾਣਾ ਰੂੜੇਕੇ ਦਾ ਇੰਚਾਰਜ ਸੁਖਵਿੰਦਰ ਸਿੰਘ ਨੂੰ ਲਾ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ