ਬਰਨਾਲਾ: ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਗਾਹਕਾਂ ਸਣੇ ਫੜ੍ਹੀਆਂ ਧੰਦਾ ਚਲਾ ਰਹੀਆਂ ਜਨਾਨੀਆਂ
Thursday, Sep 17, 2020 - 06:09 PM (IST)
ਬਰਨਾਲਾ (ਮੱਘਰ ਪੁਰੀ,ਵਿਵੇਕ ਸਿੰਧਵਾਨੀ, ਰਵੀ): ਸ਼ਹਿਰ ਦੇ ਪੱਤੀ ਰੋਡ 'ਤੇ ਪੈਂਦੀ ਪਿਆਰਾ ਕਲੋਨੀ ਅੰਦਰ ਇਕ ਕੋਠੀ 'ਚ ਕਾਫ਼ੀ ਅਰਸੇ ਤੋਂ ਚੱਲ ਰਹੇ ਦੇਹ ਵਪਾਰ ਦੇ ਅੱਡੇ ਤੇ ਛਾਪਾ ਮਾਰ ਕੇ ਥਾਣਾ ਸਿਟੀ 1 ਬਰਨਾਲਾ ਦੀ ਪੁਲਸ ਪਾਰਟੀ ਨੇ ਰੰਗਰਲੀਆਂ ਮਨਾ ਰਹੇ 2 ਗ੍ਰਾਹਕਾਂ ਸਣੇ 4 ਜਨਾਨੀਆਂ ਨੂੰ ਕਾਬੂ ਕੀਤਾ ਹੈ। ਅੱਡੇ ਤੋਂ ਗ੍ਰਿਫ਼ਤਾਰ 6 ਨਾਮਜ਼ਦ ਦੋਸ਼ੀਆਂ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਮੁਹੱਲਾ ਵਾਸੀਆਂ ਮੁਤਾਬਕ ਅੱਡਾ ਚਲਾ ਰਹੀ ਜਨਾਨੀ ਭਿੰਦਰ ਕੌਰ ਆਪਣੀ ਕੋਠੀ 'ਚ ਬਾਹਰੋਂ ਜਨਾਨੀਆਂ ਅਤੇ ਕੁੜੀਆਂ ਨੂੰ ਬੁਲਾ ਕੇ ਗ੍ਰਾਹਕਾਂ ਅੱਗੇ ਪਰੋਸਦੀ ਸੀ। ਇਹ ਸੂਚਨਾ ਆਖਰ ਪੁਲਸ ਨੂੰ ਵੀ ਮਿਲ ਹੀ ਗਈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿਵਲ ਹਸਪਤਾਲ ਫਿਰੋਜ਼ਪੁਰ ਦੇ ਆਈਸੋਲੇਸ਼ਨ ਵਾਰਡ 'ਚੋਂ ਭੱਜਿਆ ਕੋਰੋਨਾ ਪੀੜਤ
ਘਟਨਾ ਸਬੰਧੀ ਇਤਲਾਹ ਮਿਲਦਿਆਂ ਹੀ ਏ.ਐੱਸ.ਆਈ. ਦਰਸ਼ਨ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਪੱਤੀ ਰੋਡ ਦੇ ਸਥਿਤ ਪਿਆਰਾ ਕਲੋਨੀ 'ਚ ਭਿੰਦਰ ਕੌਰ ਬਰਨਾਲਾ ਦੀ ਕੋਠੀ ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਸ ਪਾਰਟੀ ਨੇ ਮੌਕੇ ਤੋਂ ਹੀ ਅੱਡਾ ਚਲਾ ਰਹੀ ਭਿੰਦਰ ਕੌਰ ਅਤੇ ਉੱਥੇ ਧੰਦਾ ਕਰਨ ਲਈ ਪਹੁੰਚੀਆਂ ਜਨਾਨੀਆਂ ਮਨਦੀਪ ਕੌਰ ਚੁਹਾਨਕੇ, ਕਮਲਜੀਤ ਕੌਰ ਬਰਨਾਲਾ ਅਤੇ ਸਿਮਰਜੀਤ ਕੌਰ ਹੰਡਿਆਇਆ ਨੂੰ 2 ਗ੍ਰਾਹਕਾਂ ਅਵਤਾਰ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਅਤੇ ਚਮਕੌਰ ਸਿੰਘ ਭੋਤਨਾ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਸਿਟੀ 1 ਦੇ ਐੱਸ.ਐੱਚ.ਓ. ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦੇਹ ਵਪਾਰ ਦੇ ਅੱਡੇ ਬਾਰੇ ਸੂਚਨਾ ਮਿਲਣ ਤੇ ਤੁਰੰਤ ਹੀ ਛਾਪਾ ਮਾਰ ਕੇ ਅੱਡਾ ਚਲਾ ਰਹੀ ਜਨਾਨੀ ਤੇ ਉੱਥੇ ਪਹੁੰਚੀਆਂ 3 ਹੋਰ ਜਨਾਨੀਆਂ ਨੂੰ 2 ਗ੍ਰਾਹਕਾਂ ਸਣੇ ਕਾਬੂ ਕਰ ਲਿਆ। ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੁੱਛਗਿਛ ਦੇ ਆਧਾਰ ਦੇ ਅੱਡੇ ਬਾਰੇ ਹੋਰ ਜਾਣਕਾਰੀ ਲੈ ਕੇ ਤਫਤੀਸ਼ ਨੂੰ ਅੱਗੇ ਵਧਾਇਆ ਜਾਵੇਗਾ।
ਇਹ ਵੀ ਪੜ੍ਹੋ: ਮਾਂ ਦੀ ਮੌਤ ਦਾ ਗ਼ਮ ਨਾ ਸਹਾਰ ਸਕੇ ਪੁੱਤਰਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਘਰ 'ਚ ਵਿਛੇ ਸੱਥਰ
ਅੱਡੇ ਤੋਂ ਕਾਬੂ ਬੰਦਿਆਂ 'ਚ ਇੱਕ ਸਰਕਾਰੀ ਮੁਲਾਜਮ ਵੀ ਸ਼ਾਮਿਲ
ਭਰੋਸੋਯੋਗ ਸੂਤਰਾਂ ਅਨੁਸਾਰ ਦੇਹ ਵਪਾਰ ਦੇ ਜੁਰਮ 'ਚ ਗਿਰਫਤਾਰ ਇੱਕ ਦੋਸ਼ੀ ਸਰਕਾਰੀ ਮੁਲਾਜਮ ਵੀ ਦੱਸਿਆ ਜਾ ਰਿਹਾ ਹੈ। ਪਰੰਤੂ ਪੁਲਿਸ ਅਧਿਕਾਰੀ ਹਾਲੇ ਤਫਤੀਸ਼ ਜਾਰੀ ਹੋਣ ਦੀ ਗੱਲ ਕਹਿ ਕੇ ਨਾਮਜਦ ਦੋਸ਼ੀ ਸਰਕਾਰੀ ਮੁਲਾਜਮ ਦੀ ਪਹਿਚਾਣ ਦੱਸਣ ਤੋਂ ਟਾਲਾ ਵੱਟ ਰਹੇ ਹਨ। ਭਰੋਸੋਯੋਗ ਸੂਤਰਾਂ ਅਨੁਸਾਰ ਦੇਹ ਵਪਾਰ ਦੇ ਜੁਰਮ 'ਚ ਗਿਰਫਤਾਰ ਇੱਕ ਦੋਸ਼ੀ ਸਰਕਾਰੀ ਮੁਲਾਜਮ ਵੀ ਦੱਸਿਆ ਜਾ ਰਿਹਾ ਹੈ। ਪਰੰਤੂ ਪੁਲਿਸ ਅਧਿਕਾਰੀ ਹਾਲੇ ਤਫਤੀਸ਼ ਜਾਰੀ ਹੋਣ ਦੀ ਗੱਲ ਕਹਿ ਕੇ ਨਾਮਜਦ ਦੋਸ਼ੀ ਸਰਕਾਰੀ ਮੁਲਾਜਮ ਦੀ ਪਹਿਚਾਣ ਦੱਸਣ ਤੋਂ ਟਾਲਾ ਵੱਟ ਰਹੇ ਹਨ।
ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਰੰਗ 'ਚ ਪਿਆ ਭੰਗ, ਡੀ.ਜੇ.ਬੰਦ ਕਰਨ ਨੂੰ ਲੈ ਕੇ ਹੋਏ ਵਿਵਾਦ 'ਚ ਸੰਚਾਲਕ ਦਾ ਕਤਲ
ਪਤਾ ਇਹ ਵੀ ਲੱਗਿਆ ਹੈ ਕਿ ਇੱਕ ਦਲਾਲ ਨੇ ਸਿਰਫ 1 ਔਰਤ ਤੇ 1 ਪੁਰਸ਼ ਖਿਲਾਫ ਕੇਸ ਦਰਜ਼ ਕਰਕੇ ਬਾਕੀਆਂ ਨੂੰ ਛੱਡਣ ਦੇ ਨਾਮ ਤੇ ਕਰੀਬ 50 ਹਜ਼ਾਰ 'ਚ ਪੁਲਿਸ ਨਾਲ ਸੌਦਾ ਕਰਵਾਉਣ ਦਾ ਵੀ ਯਤਨ ਕੀਤਾ। ਪਰੰਤੂ ਇਹ ਭਿਣਕ ਮੀਡੀਆ ਦੇ ਕੰਨੀ ਪੈ ਜਾਣ ਤੋਂ ਬਾਅਦ ਦਲਾਲ ਨੇ ਆਪਣੇ ਪੈਰ ਪਿੱਛੇ ਮੋੜਨਾ ਹੀ ਬੇਹਤਰ ਸਮਝਿਆ। ਅਪੁਸ਼ਟ ਜਾਣਕਾਰੀ ਇਹ ਵੀ ਹੈ ਕਿ ਪੁਲਿਸ ਨੇ ਇੱਕ ਪ੍ਰੋਪਰਟੀ ਡੀਲਰ, ਇੱਕ ਹਰੇ ਦੀ ਟਾਲ ਵਾਲੇ ਅਤੇ ਇੱਕ ਹੋਰ ਔਰਤ ਨੂੰ ਵੀ ਹਿਰਾਸਤ ਚ, ਲਿਆ ਸੀ। ਪਰੰਤੂ ਬਾਅਦ 'ਚ ਇਹ ਤਿੰਨੋਂ ਜਣਿਆਂ ਨੂੰ ਕਿਉਂ ਛੱਡ ਦਿੱਤਾ ਗਿਆ , ਇਸ ਸਬੰਧੀ ਤਰਾਂ ਤਰਾਂ ਦੀ ਚਰਚਾ ਚੱਲ ਰਹੀ ਹੈ ! ਉੱਧਰ ਐਸ.ਐਚ.ਉ. ਨੇ ਕਿਹਾ ਕਿ ਦੋਸ਼ੀਆਂ ਨਾਲ ਕਿਸੇ ਵੀ ਤਰਾਂ ਦੀ ਰਿਆਇਤ ਨਹੀਂ ਕੀਤੀ ਜਾਵੇਗੀ । ਉਨਾਂ ਕਿਹਾ ਕਿ ਤਫਤੀਸ਼ ਜਾਰੀ ਹੈ, ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਮੁੱਖ ਮੰਤਰੀ ਦਾ ਐਲਾਨ, ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ਦੇ ਕਤਲ ਦਾ ਮਾਮਲਾ ਸੁਲਝਾਇਆ