ਬਰਨਾਲਾ ਬੱਸ ਸਟੈਂਡ ਵਿਖੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਅਚਨਚੇਤ ਛਾਪਾ, ਕੀਤਾ ਇਹ ਵੱਡਾ ਐਲਾਨ

Saturday, Oct 23, 2021 - 11:13 AM (IST)

ਬਰਨਾਲਾ (ਵਿਵੇਕ ਸਿੰਧਵਾਨੀ ,ਰਵੀ ,ਧਰਮਪਾਲ ਸਿੰਘ ): ਅੱਜ ਸਵੇਰੇ ਬੱਸ ਸਟੈਂਡ ਬਰਨਾਲਾ ਵਿਖੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਚਾਨਕ ਛਾਪੇਮਾਰੀ ਕੀਤੀ। ਬੱਸ ਸਟੈਂਡ ’ਚ ਪਾਈਆਂ ਗਈਆਂ ਖਾਮੀਆਂ ਨੂੰ ਤੁਰੰਤ ਪੂਰਾ ਕਰਨ ਲਈ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੂੰ ਪੂਰਾ ਕਰਨ ਲਈ ਕਿਹਾ। ਬੱਸ ਸਟੈਂਡ ਦੀ ਚੈਕਿੰਗ ਕਰਨ ਉਪਰੰਤ ਪੀ.ਆਰ.ਟੀ.ਸੀ. ਦੀ ਵਰਕਸ਼ਾਪ ਪੁੱਜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਬੱਸ ਸਟੈਂਡ ਬਰਨਾਲਾ ਦੀ ਅਚਾਨਕ  ਚੈਕਿੰਗ ਕਰਨ ਪਹੁੰਚੇ ਹਨ। ਉਨ੍ਹਾਂ ਆ ਕੇ ਦੇਖਿਆ ਕਿ ਬੱਸ ਸਟੈਂਡ ਦੀ ਹਾਲਤ ਕਾਫ਼ੀ ਖ਼ਰਾਬ ਹੈ। ਬੱਸ ਸਟੈਂਡ ’ਚ ਕੋਈ ਵੀ ਆਮ ਪਬਲਿਕ ਲਈ ਸਹੂਲਤ ਨਹੀਂ ਹੈ। ਫਰਸ਼ ,ਪੱਖੇ ਟੁੱਟੇ ਪਏ ਹਨ , ਸੀ.ਸੀ.ਟੀ.ਵੀ. ਕੈਮਰੇ ਵੀ ਖ਼ਰਾਬ ਹੋਏ ਪਏ ਹਨ ਅਤੇ ਪਾਣੀ ਦੀ ਸਹੂਲਤ ਵੀ ਨਹੀਂ ਹੈ।

ਇਹ ਵੀ ਪੜ੍ਹੋ :  ਖੁਲਾਸਾ: ਪੰਜਾਬ ਦੇ ਇਨ੍ਹਾਂ ਤਿੰਨ ਮੁੱਖ ਮੰਤਰੀਆਂ ਨੇ ਇਸ਼ਤਿਹਾਰਾਂ ’ਤੇ ਖਰਚ ਦਿੱਤੇ 240 ਕਰੋੜ ਰੁਪਏ

ਇਸ ਤੋਂ ਇਲਾਵਾ ਸਾਫ-ਸਫਾਈ ਦਾ ਵੀ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ,ਹਸਪਤਾਲ , ਅਦਾਲਤਾਂ ਆਦਿ ਜਨਤਕ ਥਾਵਾਂ ਹਨ। ਜਿੱਥੇ ਹਰ ਪ੍ਰਕਾਰ ਦੀ ਸਹੂਲਤ ਲੋਕਾਂ ਲਈ ਉਪਲੱਬਧ ਹੋਣੀ ਚਾਹੀਦੀ ਅਤੇ ਸਾਫ-ਸੁਥਰੇ ਹੋਣੇ  ਚਾਹੀਦੇ ਹਨ। ਮੱਖਣ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਕਰੋੜ ਰੁਪਏ ਦੇ ਟੈਂਡਰ ਲਗਾਏ ਹੋਏ ਹਨ। ਇੱਕ ਮਹੀਨੇ ਦੇ ਵਿੱਚ ਬੱਸ ਸਟੈਂਡ ਦੀ ਹਾਲਤ ਵਧੀਆ ਬਣਾ ਦਿੱਤੀ ਜਾਵੇਗੀ।  ਇਸ ਮੌਕੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਬੱਸ ਸਟੈਂਡ ਦੀ ਹਾਲਤ ਸੁਧਾਰਨ ਲਈ ਡੇਢ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ ਬਠਿੰਡਾ ਗੈਂਗਵਾਰ ਮਾਮਲੇ ’ਚ ਐਕਸ਼ਨ ’ਚ ਪੁਲਸ, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਉਨ੍ਹਾਂ ਮੌਕੇ ਤੇ ਮੌਜੂਦ ਆਰ.ਟੀ.ਏ. ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਜਿਹੜੇ ਬੱਸਾਂ ਵਾਲੇ ਵੱਧ ਕਿਰਾਇਆ ਵਸੂਲਦੇ ਹਨ ਉਨ੍ਹਾਂ ਬੱਸਾਂ ਨੂੰ ਫੜ੍ਹ ਕੇ ਬੰਦ ਕੀਤਾ ਜਾਵੇ ਅਤੇ ਜਿਹੜੇ ਬੱਸਾਂ ਵਾਲੇ ਪਟਿਆਲੇ ਦੀ ਟਿਕਟ ਦੇ ਕੇ ਸਵਾਰੀ ਨੂੰ ਸੰਗਰੂਰ  ਉਤਾਰ ਦਿੰਦੇ ਹਨ ਤੇ ਅੱਗੋਂ ਸਵਾਰੀ ਦੇਣ ਦਾ ਕਮਿਸ਼ਨ ਲੈਂਦੇ ਹਨ ਜਿਹੀਆਂ ਬੱਸਾਂ ਵੀ ਭਲਕੇ ਬੰਦ ਕੀਤੀਆਂ ਜਾਣ ਅਤੇ ਪੀ.ਆਰ.ਟੀ.ਸੀ. ਦੇ ਜੀ.ਐੱਮ. ਨੂੰ ਵੀ ਸਖ਼ਤ ਹਿਦਾਇਤਾਂ ਕੀਤੀਆਂ ਕਿ ਉਹ ਸਮੇਂ-ਸਮੇਂ ਸਿਰ ਬੱਸ ਸਟੈਂਡ ਦੀ ਚੈਕਿੰਗ ਕਰਕੇ ਉਨ੍ਹਾਂ ਨੂੰ ਰਿਪੋਰਟ ਦੇਣ। ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ ਐੱਸ.ਐੱਸ.ਪੀ. ਅਲਕਾ ਮੀਨਾ, ਡੀ.ਐੱਸ.ਪੀ. ਲਖਵੀਰ ਸਿੰਘ ਟਿਵਾਣਾ ਤੋਂ ਇਲਾਵਾ ਕਾਂਗਰਸੀ ਆਗੂ ਵਰਕਰ ਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।  

ਇਹ ਵੀ ਪੜ੍ਹੋ ਪੰਜਾਬ ਪੁਲਸ ਦਾ ਕਾਰਾ, ਨਾਕੇ ਦੌਰਾਨ ਕੱਢੀ ਐਂਬੂਲੈਂਸ ਦੀ ਚਾਬੀ, ਇਲਾਜ ਲਈ ਤੜਫ਼ ਰਹੇ ਮਰੀਜ਼ ਦੀ ਹੋਈ ਮੌਤ


Shyna

Content Editor

Related News