ਫਾਸਟਟੈਗ ਨੇ ਲਾਗੂ ਹੁੰਦੇ ਹੀ ਖੱਜਲ-ਖੁਆਰ ਕੀਤੇ ਗੱਡੀਆਂ ਵਾਲੇ, ਲੱਗੀਆਂ ਲਾਈਨਾਂ

12/15/2019 4:26:14 PM

ਬਰਨਾਲਾ, ਸੰਗਰੂਰ (ਪੁਨੀਤ, ਰਾਜੇਸ਼ ਕੋਹਲੀ) - ਕੇਂਦਰ ਸਰਕਾਰ ਵਲੋਂ ਦੇਸ਼ ਭਰ 'ਚ 15 ਦਸੰਬਰ ਤੋਂ ਫਾਸਟਟੈਗ ਜ਼ਰੀਏ ਟੋਲ ਟੈਕਸ ਦੀ ਵਸੂਲੀ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸੇ ਦੇ ਤਹਿਤ ਬਰਨਾਲਾ ਨੇੜਲੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ-7 'ਤੇ ਸਥਿੱਤ ਬਡਬਰ ਟੋਲ ਪਲਾਜ਼ਾ 'ਤੇ ਫਾਸਟ ਟੈਗ ਨਾ ਲੱਗੀਆਂ ਹੋਈਆਂ ਗੱਡੀਆਂ ਦੀ ਲਾਈਨਾਂ ਲੱਗ ਗਈਆਂ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਲੋਕਾਂ ਨੇ ਸਰਕਾਰ ਦੀਆਂ ਹਦਾਇਤਾਂ ਮਗਰੋਂ ਆਪਣੀਆਂ ਗੱਡੀਆਂ ’ਤੇ ਫਾਸਟਟੈਗ ਨਹੀਂ ਲਾਇਆ, ਜਿਸ ਕਾਰਨ ਟੋਲ ਪਲਾਜ਼ਾ 'ਤੇ ਨਕਦ ਭੁਗਤਾਨ ਦੀ ਸਿਰਫ਼ ਇਕ ਹੀ ਲਾਈਨ ਲਾਈ ਗਈ ਹੈ। ਨਕਦ ਭੁਗਤਾਨ ਦੀ ਇਕ ਲਾਈਨ ਹੋਣ ਕਰਕੇ ਟੋਲ ਪਲਾਜ਼ਾ ’ਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ, ਜਿਸ ਕਾਰਨ ਰਾਹਗੀਰਾਂ ਦਾ ਬਹੁਤ ਸਾਰਾ ਸਮਾਂ ਖਰਾਬ ਹੋ ਰਿਹਾ ਹੈ। 

ਟੋਲ ਪਲਾਜ਼ਾ ਤੋਂ ਲੱਗਣ ਵਾਲਿਆਂ ਜਿਨ੍ਹਾਂ ਗੱਡੀਆਂ ਦੇ ਫਾਸਟਟੈਗ ਨਹੀਂ ਲਗਾਏ ਗਏ, ਉਨ੍ਹਾਂ ਤੋਂ ਡਬਲ ਫੀਸ ਦੀ ਵਸੂਲੀ ਕੀਤੀ ਜਾ ਰਹੀ ਹੈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਰਾਹਗੀਰ ਗੱਡੀਆਂ ਵਾਲਿਆਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਲੋਕਾਂ ਤੋਂ ਰੋਡ ਟੈਕਸ ਲੈ ਰਹੀ ਹੈ ਅਤੇ ਦੂਜੇ ਪਾਸੇ ਟੋਲ ਪਰਚੀਆਂ ਵੀ ਕੱਟ ਰਹੀ ਹੈ। ਇਸ ਤੋਂ ਇਲਾਵਾ ਸ਼ੁਰੂ ਕੀਤੇ ਫਾਸਟਟੈਗ ਨੂੰ ਠੱਗੀ ਦਾ ਸਾਧਨ ਬਣਾ ਰਹੀ ਹੈ। 


rajwinder kaur

Content Editor

Related News