ਬਰਨਾਲਾ: ਲੁੱਟ ਦਾ ਵਿਰੋਧ ਕਰਨ 'ਤੇ ਬਜ਼ੁਰਗ ਮਹਿਲਾ ਦਾ ਕਤਲ (ਵੀਡੀਓ)

Monday, Aug 06, 2018 - 04:17 PM (IST)

ਬਰਨਾਲਾ(ਪੁਨੀਤ ਮਾਨ)— ਭਦੌੜ ਵਿਖੇ ਇਕ ਬਜ਼ੁਰਗ ਮਹਿਲਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਰਾਜ ਰਾਣੀ ਵਜੋਂ ਹੋਈ ਹੈ, ਜੋ ਘਰ 'ਚ ਇਕੱਲੀ ਰਹਿੰਦੀ ਸੀ। ਮ੍ਰਿਤਕ ਮਹਿਲਾ ਦੇ ਪੁੱਤਰ ਉਦੈ ਕੁਮਾਰ ਨੇ ਦੱਸਿਆ ਕਿ ਉਸ ਦੀ ਮਾਂ ਦੇ ਸੋਨੇ ਦੇ ਗਹਿਣੇ ਗਾਇਬ ਹਨ, ਜਿਸ ਕਾਰਨ ਉਸ ਦੀ ਮਾਤਾ ਦਾ ਲੁੱਟ ਉਪਰੰਤ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਤਜਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੇ ਪਹਿਲੇ ਪੜਾਅ 'ਚ ਤਾਂ ਮਾਮਲਾ ਕਤਲ ਦਾ ਲੱਗ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਮਹਿਲਾ ਦਾ ਆਪਣੇ ਪੁੱਤਰ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਵੀ ਚਲ ਰਿਹਾ ਸੀ। ਫਿਲਹਾਲ ਪੁਲਸ ਹਰ ਪਹਿਲੂ ਤੋਂ ਇਸ ਕੇਸ ਦੀ ਜਾਂਚ ਕਰੇਗੀ ਕਿ ਰਾਜ ਰਾਣੀ ਦਾ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਜਾਂ ਫਿਰ ਕਿਸੇ ਪੁਰਾਣੀ ਰੰਜਿਸ਼ ਦੇ ਕਾਰਨ।


Related News