ਬਰਨਾਲਾ ਜ਼ਿਲ੍ਹੇ ’ਚ ਕੋਰੋਨਾ ਦੇ 16 ਨਵੇਂ ਮਰੀਜ਼ ਆਏ ਸਾਹਮਣੇ
Tuesday, Jul 28, 2020 - 03:01 AM (IST)
ਬਰਨਾਲਾ,(ਵਿਵੇਕ ਸਿੰਧਵਾਨੀ)– ਜ਼ਿਲਾ ਬਰਨਾਲਾ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਹੀ ਜਾ ਰਹੀ ਹੈ। ਅੱਜ ਜ਼ਿਲਾ ਬਰਨਾਲਾ ’ਚ ਕੁੱਲ 16 ਕੇਸ ਸਾਹਮਣੇ ਆਏ ਹਨ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਇਕ ਕੇਸ ਬਰਨਾਲਾ ਸ਼ਹਿਰ ਦੀ ਲੱਖੀ ਕਾਲੋਨੀ ’ਚੋਂ ਬੈਂਕ ਮੈਨੇਜਰ ਅਨਿਲ ਦੱਤ ਸ਼ਰਮਾ ਦਾ ਆਇਆ ਹੈ ਉਹ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਹਨ। ਐੱਸ. ਐੱਮ. ਓ. ਜੋਤੀ ਕੌਸ਼ਲ ਨੇ ਦੱਸਿਆ ਕਿ ਬੈਂਕ ਮੈਨੇਜਰ ਦੇ ਸੰਪਰਕ ’ਚ ਆਉਣ ਵਾਲੇ ਬੈਂਕ ਕਰਮਚਾਰੀਆਂ ਅਤੇ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਕ ਕੇਸ ਕੱਚਾ ਕਾਲਜ ਰੋਡ ਤੋਂ, ਤਿੰਨ ਕੇਸ ਪੱਤੀ ਰੋਡ ਤੋਂ, ਇਕ ਕੇਸ ਹੰਡਿਆਇਆ ਬਾਜ਼ਾਰ ਤੋਂ, ਤਿੰਨ ਕੇਸ ਆਜ਼ਦ ਨਗਰ ਤੋਂ, ਇਕ ਮਰੀਜ਼ ਆਸਟ੍ਰੇਲੀਆ ਤੋਂ ਆਇਆ ਸੀ, ਇਕ ਮਰੀਜ਼ ਪਿੰਡ ਹੰਡਿਆਇਆ ਤੋਂ, ਇਕ ਮਰੀਜ਼ ਜੋਧਪੁਰ ਤੋਂ, ਇਕ ਬੁਖਾਰ ਨਾਲ ਪੀੜਤ ਮਰੀਜ਼ ਕੋਰੋਨਾ ਪਾਜ਼ੇਟਿਵ ਆਇਆ ਹੈ, ਤਿੰਨ ਕੈਦੀ ਵੀ ਕੋਰੋਨਾ ਪਾਜ਼ੇਟਿਵ ਆਏ ਹਨ।