ਬਰਨਾਲਾ ''ਚ ਭਿਆਨਕ ਸੜਕ ਹਾਦਸੇ ਦੌਰਾਨ 2 ਬੱਚਿਆਂ ਦੀ ਮੌਤ

11/19/2019 1:00:11 AM

ਬਰਨਾਲਾ,(ਪੁਨੀਤ) : ਬਰਨਾਲਾ ਦੇ ਪਿੰਡ ਬੀਹਲਾ 'ਚ ਇਕ ਸੜਕ ਹਾਦਸੇ ਦੌਰਾਨ 2 ਬੱਚਿਆਂ ਦੀ ਮੌਤ ਹੋ ਗਈ, ਜੋ ਕਿ ਰਿਸ਼ਤੇ 'ਚ ਭਰਾ-ਭੈਣ ਲੱਗਦੇ ਸਨ। ਇਸ ਦੌਰਾਨ ਉਨ੍ਹਾਂ ਦੇ ਮਾਤਾ- ਪਿਤਾ ਬੂਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਕੁਲਦੀਪ ਸਿੰਘ ਤੇ ਲਛਮਣ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਪਿੰਡ ਗਹਿਲ ਨੂੰ ਜਾਣ ਵਾਲੀ ਸੜਕ ਪਿੰਡ ਬੀਹਲਾ ਨੇੜੇ ਮੋਟਰਸਾਈਕਲ ਦੋ ਨਾਬਾਲਗ ਬੱਚਿਆਂ ਜੋ ਕਿ ਰਿਸ਼ਤੇ 'ਚ ਭੈਣ-ਭਰਾ ਲੱਗਦੇ ਸਨ, ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਸਵਾਰ ਮ੍ਰਿਤਕ ਇਕ ਬੱਚੇ ਦੇ ਮਾਤਾ-ਪਿਤਾ ਤੇ ਦੂਜੇ ਮ੍ਰਿਤਕ ਬੱਚੇ ਦੇ ਭੂਆ-ਫੁੱਫੜ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਪਿੰਡ ਨੂੰ ਜਾਣ ਵਾਲੀ ਸੜਕ 'ਤੇ ਜੋ ਦਰਖਤ ਲੱਗੇ ਹੋਏ ਹਨ। ਉਹ ਇਸ ਹਾਦਸੇ ਦਾ ਕਾਰਨ ਬਣੇ ਹਨ ਕਿਉਂਕਿ ਸੜਕ 'ਤੇ ਲੱਗੇ ਇਹ ਦਰੱਖਤ ਬਹੁਤ ਹੇਠਾਂ ਹਨ। ਜਿਸ ਕਾਰਨ ਇਹ ਹਾਦਸਾ ਹੋਇਆ ਹੈ ਅਤੇ ਪਹਿਲਾਂ ਵੀ ਇਨ੍ਹਾਂ ਦਰੱਖਤਾਂ ਦੇ ਕਾਰਨ ਕਈ ਹਾਦਸੇ ਹੋ ਚੁਕੇ ਹਨ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਇਨ੍ਹਾਂ ਦਰਖਤਾਂ ਨੂੰ ਕੱਟਣ ਦੀ ਅਪੀਲ ਕੀਤੀ ਹੈ। ਉਥੇ ਹੀ ਇਸ ਮਾਮਲੇ 'ਤੇ ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਗਹਿਲਾ ਤੇ ਬੀਹਲਾ ਵਿਚਾਲੇ ਇਹ ਉਕਤ ਬੱਚੇ ਆਪਣੇ ਮਾਤਾ-ਪਿਤਾ ਦੇ ਨਾਲ ਬੀਹਲਾ ਤੋਂ ਇਕ ਵਿਆਹ ਸਮਾਰੋਹ ਤੋਂ ਵਾਪਿਸ ਮੋਟਰਸਾਈਕਲ 'ਤੇ ਆਪਣੇ ਪਿੰਡ ਗਹਿਲਾ ਜਾ ਰਹੇ ਸਨ। ਜਿਸ ਦੌਰਾਨ ਇਨ੍ਹਾਂ ਲੋਕਾਂ ਦਾ ਪਿੰਡ ਬੀਹਲਾ ਨੇੜੇ ਇੱਟਾਂ ਨਾਲ ਭਰੀ ਟ੍ਰੈਕਟਰ-ਟਰਾਲੀ ਦੇ ਨਾਲ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਨ ਦੋਵੇਂ ਬੱਚਿਆਂ ਦੀ ਮੌਤ ਹੋ ਗਈ।
 


Related News