ਕੈਪਟਨ ਦਾ ਆਪਣੇ ਮੰਤਰੀਆਂ ''ਤੇ ਨਹੀਂ ਹੈ ਕੰਟਰੋਲ : ਹਰਪਾਲ ਚੀਮਾ (ਵੀਡੀਓ)

Thursday, Jun 20, 2019 - 10:57 AM (IST)

ਬਰਨਾਲਾ (ਪੁਨੀਤ ਮਾਨ) : ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੀ.ਐੱਮ ਕੈਪਟਨ ਅਮਰਿੰਦਰ ਸਿੰਘ ਦੇ ਕੰਟਰੋਲ ਵਿਚ ਨਹੀਂ ਹਨ। ਚੀਮਾ ਦਾ ਕਹਿਣਾ ਹੈ ਕਿ ਸਿੱਧੂ ਅਤੇ ਓ.ਪੀ ਸੋਨੀ ਜੇਕਰ ਵਿਭਾਗ ਨਹੀਂ ਸਾਂਭ ਰਹੇ ਤਾਂ ਕੈਪਟਨ ਨੂੰ ਕਿਸੇ ਯੂਵਾ ਵਿਧਾਇਕ ਨੂੰ ਮੰਤਰੀ ਬਣਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਝੋਨੇ ਦਾ ਸੀਜਨ ਚੱਲ ਰਿਹਾ ਹੈ। ਕਿਸਾਨਾਂ ਨੂੰ ਬਿਜਲੀ ਦੀ ਜ਼ਰੂਰਤ ਹੈ ਪਰ ਪੰਜਾਬ ਵਿਚ ਬਿਜਲੀ ਮੰਤਰੀ ਹੀ ਨਹੀਂ ਹੈ, ਜਿਸ ਕਾਰਨ ਕਿਸਾਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਪਟਨ ਸਾਬ੍ਹ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ।

ਸਿੱਧੂ ਅਤੇ ਸੋਨੀ ਵਲੋਂ ਬਾਗੀ ਹੋਣ ਤੋਂ ਬਾਅਦ ਵਿਰੋਧੀ ਧਿਰ ਸਰਕਾਰ 'ਤੇ ਹਮਲੇ ਕਰਨ ਦਾ ਕੋਈ ਮੌਕਾ ਨਹੀਂ ਗਵਾ ਰਿਹਾ ਹੈ। ਕੈਪਟਨ ਬਿਮਾਰ ਹਨ ਅਤੇ 2 ਮੰਤਰੀ ਅਜੇ ਵੀ ਆਪਣੇ ਵਿਭਾਗਾਂ ਤੋਂ ਨਦਾਰਦ ਹਨ।


author

cherry

Content Editor

Related News