ਬਰਗਾੜੀ ਇਨਸਾਫ ਮੋਰਚੇ 'ਚ ਪਹੁੰਚੀ ਐੱਸ.ਆਈ.ਟੀ. (ਵੀਡੀਓ)
Thursday, Oct 18, 2018 - 04:03 PM (IST)
ਫਰੀਦਕੋਟ (ਜਗਤਾਰ) - ਪੰਜਾਬ ਸਰਕਾਰ ਵੱਲੋਂ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਨੂੰ ਲੈ ਕੇ ਨਵੀਂ ਬਣਾਈ ਗਈ ਐੱਸ.ਆਈ. ਟੀਮ ਦੇ ਮੈਂਬਰ ਬਰਗਾੜੀ ਮੋਰਚੇ 'ਚ ਪਹੁੰਚੇ। ਐੱਸ. ਆਈ. ਟੀ. ਦੇ ਮੈਂਬਰ ਸਤਿੰਦਰ ਸਿੰਘ ਨੇ ਇਸ ਮੌਕੇ ਮੋਰਚੇ ਦੀ ਅਗਵਾਈ ਕਰ ਰਹੇ ਬਲਜੀਤ ਸਿੰਘ ਦਾਦੂਵਾਲ ਨਾਲ ਕਰੀਬ ਇਕ ਘੰਟਾ ਗੱਲਬਾਤ ਕੀਤੀ ਤੇ ਅਪੀਲ ਕੀਤੀ ਕਿ ਜੇਕਰ ਕੋਈ ਇਸ ਮਾਮਲੇ 'ਚ ਆਪਣੇ ਬਿਆਨ ਕਲਮਬੱਧ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।
ਉੱਧਰ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਸ ਮਾਮਲੇ 'ਚ ਜਲਦ ਕੋਈ ਇਨਸਾਫ ਨਹੀਂ ਕੀਤਾ ਤਾਂ ਉਹ ਸਰਬਤ ਖਾਲਸਾ ਸੱਦਣਗੇ। ਦੱਸ ਦੇਈਏ ਕਿ ਬਰਗਾੜੀ ਇਨਸਾਫ ਮੋਰਚੇ ਨੂੰ ਕਰੀਬ 150 ਦਿਨ ਹੋਣ ਵਾਲੇ ਹਨ ਪਰ ਅਜੇ ਤੱਕ ਇਸ ਮਾਮਲੇ 'ਚ ਇਨਸਾਫ ਹੋਣਾ ਤਾਂ ਦੂਰ ਦੀ ਗੱਲ ਇਸ ਦੀ ਜਾਂਚ ਵੀ ਪੂਰੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਲਈ ਕਦੇ ਕਮਿਸ਼ਨ ਬਣਾਏ ਜਾਂਦੇ ਹਨ ਅਤੇ ਕਦੇ ਸਿੱਟ।