ਬਰਗਾੜੀ ਮਾਮਲਾ : ਉਮਰਾਨੰਗਲ ਪੁੱਜੇ ਹਾਈਕੋਰਟ

Saturday, Dec 21, 2019 - 01:06 PM (IST)

ਬਰਗਾੜੀ ਮਾਮਲਾ : ਉਮਰਾਨੰਗਲ ਪੁੱਜੇ ਹਾਈਕੋਰਟ

ਚੰਡੀਗੜ੍ਹ (ਹਾਂਡਾ) : ਬਰਗਾੜੀ ਗੋਲੀਕਾਂਡ ਮਾਮਲੇ 'ਚ ਮੁਅੱਤਲ ਸਾਬਕਾ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਹਾਈਕੋਰਟ ਦਾ ਰੁਖ਼ ਕੀਤਾ ਹੈ। ਇਸ ਕਾਂਡ ਤੋਂ ਬਾਅਦ 2015 'ਚ ਰੋਸ ਵਿਖਾਵੇ ਦੌਰਾਨ 16 ਪੁਲਸ ਵਾਲੇ ਜ਼ਖ਼ਮੀ ਹੋਏ ਸਨ। ਜਵਾਬ 'ਚ ਪੁਲਸ ਨੇ ਵੀ ਵਿਖਾਵਾਕਾਰੀਆਂ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਮਾਮਲੇ 'ਚ ਉਮਰਾਨੰਗਲ ਮੁਲਜ਼ਮ ਹਨ। 

ਉਨ੍ਹਾਂ ਨੇ ਹਾਈਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਇਸ ਮਾਮਲੇ 'ਚ ਜੋ ਐੱਫ. ਆਈ. ਆਰ. ਦਰਜ ਕੀਤੀ ਗਈ ਹੈ, ਉਸ ਤੋਂ ਸਾਰੇ ਰਿਕਾਰਡ ਮੁਹੱਈਆ ਕਰਵਾਏ ਜਾਣ। ਸ਼ੁੱਕਰਵਾਰ ਨੂੰ ਹਾਈਕੋਰਟ 'ਚ ਪਟੀਸ਼ਨ 'ਤੇ ਸੁਣਵਾਈ ਨਹੀਂ ਹੋ ਸਕੀ। ਮਾਮਲੇ ਨੂੰ ਬਰਗਾੜੀ ਕਾਂਡ ਦੇ ਹੀ ਇਕ ਹੋਰ ਮਾਮਲੇ ਦੇ ਨਾਲ ਹਾਈਕੋਰਟ ਨੇ ਅਟੈਚ ਕਰ ਦਿੱਤਾ, ਜਿਸ ਦੀ ਸੁਣਵਾਈ 14 ਜਨਵਰੀ ਨੂੰ ਹੋਵੇਗੀ।


author

Gurminder Singh

Content Editor

Related News