35 ਵੋਟਾਂ ਦੇ ਅੰਤਰ ਨਾਲ ਕਰਨ ਚੁਚਰਾ ਬਾਰ ਐਸੋਸੀਏਸ਼ਨ ਦੇ ਸਕੱਤਰ ਬਣੇ

Friday, Apr 05, 2019 - 07:00 PM (IST)

35 ਵੋਟਾਂ ਦੇ ਅੰਤਰ ਨਾਲ ਕਰਨ ਚੁਚਰਾ ਬਾਰ ਐਸੋਸੀਏਸ਼ਨ ਦੇ ਸਕੱਤਰ ਬਣੇ

ਜਲਾਲਾਬਾਦ (ਸੇਤੀਆ) : ਬਾਰ ਐਸੋਸੀਏਸ਼ਨ ਦੀ ਸਲਾਨਾ ਚੋਣ ਵਿਚ ਜਿੱਥੇ ਸਾਲ 2019-20 ਲਈ ਐਡਵੋਕੇਟ ਸਕੇਤ ਬਜਾਜ ਪਹਿਲਾਂ ਹੀ ਬਿਨਾਂ ਮੁਕਾਬਲੇ ਪ੍ਰਧਾਨ ਚੁਣੇ ਜਾ ਚੁੱਕੇ ਹਨ, ਉਥੇ ਹੀ ਹੋਰ ਅਹੁਦਿਆਂ ਲਈ ਹੋਣੀਆਂ ਚੋਣਾਂ ਵਿਚ ਐਡਵੋਕੇਟ ਕਰਨ ਚੁਚਰਾ 35 ਵੋਟਾਂ ਦੇ ਫਰਕ ਨਾਲ ਸਕੱਤਰ ਦੀ ਚੌਣ ਜਿੱਤੇ ਹਨ। 
ਇਸ ਤੋਂ ਇਲਾਵਾ ਕੁਲਵੰਤ ਸਿੰਘ ਰਾਏ ਉਪ ਪ੍ਰਧਾਨ, ਤਲਵਿੰਦਰ ਸਿੱਘ ਸਿੱਧੂ ਜੁਆਇੰਟ ਸਕੱਤਰ ਅਤੇ ਕੁਲਵੰਤ ਸਿੰਘ ਮੁਜੈਦੀਆ ਕੈਸ਼ੀਅਰ ਨੂੰ ਚੁਣਿਆ ਗਿਆ। ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਭਰੋਸਾ ਦਿੱਤਾ ਕਿ ਸਮੁੱਚੀ ਬਾਰ ਵਲੋਂ ਜਿਸ ਭਰੋਸੇ ਨਾਲ ਉਨ੍ਹਾਂ ਨੂੰ ਚੁਣਿਆ ਹੈ, ਉਹ ਉਨ੍ਹਾਂ ਦੀਆਂ ਉਮੀਂਦਾਂ ਤੇ ਖਰਾ ਉਤਰਣਗੇ।


author

Gurminder Singh

Content Editor

Related News