ਬਾਂਸਲ ਸਵੀਟਸ, ਗੋਕੁਲ ਚੰਦ ਆਦਿ ’ਤੇ ਛਾਪੇਮਾਰੀ ਦੌਰਾਨ ਇੰਵੈਸਟੀਗੇਸਨ ਵਿੰਗ ਨੂੰ ਮਿਲੇ ਅਹਿਮ ਦਸਤਾਵੇਜ਼
Saturday, Jul 09, 2022 - 04:54 PM (IST)
ਅੰਮ੍ਰਿਤਸਰ (ਨੀਰਜ)- ਮਹਾਨਗਰ ਦੀਆਂ ਵੱਡੀਆਂ ਮਠਿਆਈ ਦੀਆਂ ਦੁਕਾਨਾਂ ਵਿਚ ਗਿਣੇ ਜਾਂਦੇ ਬਾਂਸਲ ਸਵੀਟਸ, ਗੋਕੁਲ ਚੰਦ ਐਂਡ ਕੰਪਨੀ ਅਤੇ ਰਾਜਪਾਲ ਮਿਸਰੀ ਵਾਲਾ ਦੇ ਵਪਾਰਕ ਅਤੇ ਰਿਹਾਇਸ਼ੀ ਅਦਾਰਿਆਂ ’ਤੇ ਆਮਦਨ ਕਰ ਜਾਂਚ ਵਿੰਗ ਦੀ ਕਾਰਵਾਈ ਦੂਜੇ ਦਿਨ ਵੀ ਜਾਰੀ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਦੀ ਟੀਮ ਨੂੰ ਇਸ ਛਾਪੇਮਾਰੀ ਵਿਚ ਕਈ ਅਹਿਮ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ ਤੋਂ ਵੱਡੀ ਅਣਦੱਸੀ ਆਮਦਨ ਅਤੇ ਬੇਨਾਮੀ ਜਾਇਦਾਦ ਦਾ ਪਰਦਾਫਾਸ਼ ਹੋ ਸਕਦਾ ਹੈ। ਵਿਭਾਗ ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਕਰ ਰਿਹਾ ਹੈ ਤਾਂ ਜੋ ਹਰ ਪਹਿਲੂ ਦੀ ਜਾਂਚ ਕੀਤੀ ਜਾ ਸਕੇ। ਪਤਾ ਲੱਗਾ ਹੈ ਕਿ ਵਿਭਾਗ ਦੀ ਰਾਡਾਰ ’ਤੇ ਕੁਝ ਹੋਰ ਮਠਿਆਈਆਂ ਦੀਆਂ ਦੁਕਾਨਾਂ ਹਨ, ਜੋ ਆਪਣੀ ਆਮਦਨ ਦੇ ਹਿਸਾਬ ਨਾਲ ਇਨਕਮ ਟੈਕਸ ਨਹੀਂ ਭਰ ਰਹੀਆਂ ਹਨ।
ਜੇਠ-ਜਠਾਣੀ ਤੋਂ ਦੁਖੀ ਦਰਾਣੀ ਨੇ ਗਲ ਲਾਈ ਮੌਤ, ਖ਼ੁਦਕੁਸ਼ੀ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ
ਬਾਂਸਲ ਸਵੀਟਸ ਦੀ ਰਣਜੀਤ ਐਵੇਨਿਊ ’ਚ ਬੰਦ ਇਮਾਰਤ ਦੀ ਜਾਂਚ
ਬਾਂਸਲ ਸਵੀਟਸ ’ਤੇ ਕੀਤੀ ਗਈ ਇਨਕਮ ਟੈਕਸ ਇੰਨਵੈਸਟੀਗੇਸ਼ਨ ਵਿੰਗ ਦੀ ਕਾਰਵਾਈ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿਚ ਵਪਾਰਕ ਅਦਾਰਿਆਂ ’ਤੇ ਤਾਂ ਜਾਂਚ ਕੀਤੀ ਹੀ ਜਾ ਰਹੀ ਹੈ। ਉਥੇ ਰਣਜੀਤ ਐਵੇਨਿਊ ਵਿਚ ਬਾਂਸਲ ਸਵੀਟਸ ਦੀ ਬੰਦ ਪਈ ਇਮਾਰਤ ਵੀ ਜਾਂਚ ਦੇ ਘੇਰੇ ਵਿਚ ਹੈ। ਇਸ ਸਮੇਂ ਕਰੋੜਾਂ ਦੀ ਬਿਲਡਿੰਗ ਵੀ ਵਿਭਾਗ ਦੇ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਇਸ ਇਮਾਰਤ ਦਾ ਵਿਵਾਦ ਨਗਰ ਸੁਧਾਰ ਟਰੱਸਟ ਨਾਲ ਚੱਲ ਰਿਹਾ ਹੈ ਅਤੇ ਮਾਮਲਾ ਅਦਾਲਤ ਵਿਚ ਵੀ ਹੈ ਪਰ ਇਸ ਇਮਾਰਤ ਦੀ ਉਸਾਰੀ ਵਿੱਚ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਹਨ।
ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦਾ ਗੋਲਡ ਮੈਡਲਿਸਟ ਖਿਡਾਰੀ ਖਾ ਰਿਹਾ ਦਰ-ਦਰ ਦੀਆਂ ਠੋਕਰਾਂ, ਸਬਜ਼ੀ ਵੇਚ ਕਰ ਰਿਹੈ ਗੁਜ਼ਾਰਾ