ਹਫ਼ਤੇ ਦੇ ਪਹਿਲੇ ਦਿਨ ਬੈਂਕਾਂ ’ਚ ਕੰਮਕਾਜ ਕਰਵਾਉਣ ਲਈ ਆਏ ਲੋਕਾਂ ਨੂੰ ਹੋਣਾ ਪਿਆ ਖੱਜਲ ਖੁਆਰ

03/15/2021 2:52:18 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਐੱਸ. ਬੀ. ਆਈ . ਸਟਾਫ ਐਸੋਸੀਏਸ਼ਨ ਦੇ ਸੱਦੇ ਤੇ  ਨਿੱਜੀਕਰਨ ਦੇ ਵਿਰੋਧ ਵਿਚ ਦੋ ਦਿਨਾਂ ਹੜਤਾਲ ਦੇ ਪਹਿਲੇ ਦਿਨ ਅੱਜ ਟਾਂਡਾ ਇਲਾਕੇ ਦੀਆਂ ਪ੍ਰਾਈਵੇਟ ਬੈਂਕਾਂ ਨੂੰ ਛੱਡ ਕੇ ਸਰਕਾਰੀ ਬੈਂਕਾਂ ਬੰਦ ਰਹੀਆਂ, ਜਿਸ ਕਾਰਨ ਅੱਜ ਹਫ਼ਤੇ ਦਾ ਪਹਿਲਾ ਦਿਨ ਹੋਣ ਕਾਰਨ ਬੈਂਕਾਂ ਵਿੱਚ ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ। ਐੱਸ.ਬੀ. ਆਈ ਸਟਾਫ ਐਸੋਸੀਏਸ਼ਨ ਦੇ ਬੁਲਾਰੇ ਨੇ ਗੱਲਬਾਤ ਦੌਰਾਨ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਬੈਂਕਾਂ ਦੇ ਕੀਤੇ ਜਾ ਰਹੇ ਨਿੱਜੀਕਰਨ ਦੇ ਵਿਰੋਧ  ਬੈਂਕਾਂ ਅੰਦਰ ਕਿਊਸਕ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਤਜਵੀਜ਼ ਤੇ ਹੋਰਨਾਂ ਮੰਗਾਂ ਨੂੰ ਲੈ ਕੇ  ਐਸੋਸੀਏਸ਼ਨ ਵੱਲੋਂ ਅੱਜ 15  ਤੇ ਭਲਕੇ 16 ਮਾਰਚ ਨੂੰ  ਬੈਂਕਾਂ ਵਿਚ ਦੋ ਦਿਨਾਂ ਹੜਤਾਲ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।

PunjabKesari

ਇਹ ਦੋ ਦਿਨਾ ਹੜਤਾਲ ਦੇ ਪਹਿਲੇ ਦਿਨ ਬੈਂਕ ਕਰਮਚਾਰੀਆਂ ਨੇ ਇਸ ’ਚ ਹਿੱਸਾ ਲੈ ਕੇ ਬੈਂਕਾਂ ਦਾ ਕੰਮਕਾਜ ਠੱਪ ਰੱਖਿਆ। ਜ਼ਿਕਰਯੋਗ ਹੈ ਕਿ ਇਸ ਹੜਤਾਲ ’ਚ ਐੱਸ. ਬੀ. ਆਈ ਦੇ 10 ਲੱਖ ਤੋਂ ਉੱਪਰ ਕਰਮਚਾਰੀ ਹਿੱਸਾ ਲੈ ਰਹੇ ਹਨ।  ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ 17 ਮਾਰਚ ਨੂੰ ਬੈਂਕਾਂ  ਵਲੋਂ ਬਰਾਂਚਾਂ ਨੂੰ ਖੋਲਿ੍ਹਆ ਜਾਵੇਗਾ ਤਾਂ ਲੋਕਾਂ ਨੂੰ ਬੈਂਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।  
 


Anuradha

Content Editor

Related News