ਸਰਕਾਰੀ ਬੈਂਕ ਦੇ ਕੈਸ਼ੀਅਰ ਨੇ ਹੀ ਬੈਂਕ 'ਚ ਮਾਰੀ ਵੱਡੀ ਠੱਗੀ, ਲੋਕਾਂ ਨੂੰ ਲੁੱਟ ਕੇ ਨੌਕਰੀ ਛੱਡ ਹੋਇਆ ਫਰਾਰ
Sunday, Jan 12, 2025 - 03:59 PM (IST)
ਗੁਰਦਾਸਪੁਰ (ਗੁਰਪ੍ਰੀਤ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਰੇਲਵੇ ਰੋਡ 'ਚ ਸਥਿਤ ਬੜੋਦਾ ਬੈਂਕ ਦੇ ਕੈਸ਼ੀਅਰ ਤੇ ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਕਰੋੜਾਂ ਰੁਪਏ ਹੜਪਨ ਦਾ ਦੋਸ਼ ਲਗਾਇਆ ਜਾ ਰਿਹਾ ਹੈ । ਦੂਜੇ ਪਾਸੇ ਬੈਂਕ ਦਾ ਕਹਿਣਾ ਹੈ ਕਿ ਕੈਸ਼ੀਅਰ ਨੌਕਰੀ ਛੱਡ ਕੇ ਫਰਾਰ ਹੋ ਚੁੱਕਿਆ ਹੈ ਜਦਕਿ ਪਿੰਡ ਵਿੱਚ ਰਹਿ ਰਹੇ ਕੈਸ਼ੀਅਰ ਦੇ ਪਿਓ ਦਾ ਕਹਿਣਾ ਹੈ ਕਿ ਸਾਨੂੰ ਉਸ ਦੇ ਫਰਾਡ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉਸ ਨੂੰ ਬੇਦਖਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਆੜ੍ਹਤੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ
ਲੋਕਾਂ ਦਾ ਕਹਿਣਾ ਹੈ ਕਿ ਕੈਸ਼ੀਅਰ ਨੇ ਇਹ ਪੈਸੇ ਸ਼ਾਇਦ ਗੈਬਲਿੰਗ ਵਿੱਚ ਉਡਾ ਦਿੱਤੇ ਹਨ। ਕੈਸ਼ੀਅਰ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਰੂਹੀ ,ਕੁਲਦੀਪ ਕੌਰ ਅਤੇ ਰਜੇਸ਼ ਕੁਮਾਰ ਅਨੁਸਾਰ ਕੈਸ਼ੀਅਰ ਤਲਜਿੰਦਰ ਸਿੰਘ ਜੋ ਕਿ ਲੋਕਾਂ ਦੇ ਪੈਸੇ ਲੈ ਲੈਂਦਾ ਸੀ ਪਰ ਉਹਨਾਂ ਦੇ ਖਾਤੇ ਵਿੱਚ ਜਮਾਂ ਨਹੀਂ ਕਰਵਾਉਂਦਾ ਸੀ। ਜਦੋਂ ਲੋਕਾਂ ਨੂੰ ਮੈਸੇਜ ਨਹੀਂ ਸੀ ਆਇਆ ਤਾਂ ਉਹ ਬੈਂਕ ਨਾਲ ਸੰਪਰਕ ਕਰਦੇ ਸੀ ਤਾਂ ਉਸ ਦਾ ਜਵਾਬ ਹੁੰਦਾ ਸੀ ਕਿ ਉਨ੍ਹਾਂ ਦੇ ਨਾਂ 'ਤੇ ਐੱਫ. ਡੀ. ਕਰਵਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸਵਾਰੀਆਂ ਨਾਲ ਭਰੀ ਬੱਸ ਦਾ ਸਟੇਅਰਿੰਗ ਹੋਇਆ ਫੇਲ੍ਹ, ਦਰਖਤਾਂ ਨੂੰ ਤੋੜਦੀ ਗਈ ਬੱਸ, ਉੱਡੇ ਪਰਖੱਚੇ
ਜਦੋਂ ਸ਼ਿਕਾਇਤਾਂ ਜ਼ਿਆਦਾ ਆਉਣ ਲੱਗ ਪਈਆਂ ਤਾਂ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਕੈਸ਼ੀਅਰ ਪੈਸੇ ਤਾਂ ਲੈ ਲੈਂਦਾ ਸੀ ਪਰ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਨਹੀਂ ਜਮਾਂ ਕਰਵਾਉਂਦਾ ਸੀ। ਇਸ ਠੱਗੀ ਦਾ ਸ਼ਿਕਾਰ ਕਈ ਗਰੀਬ ਲੋਕ ਵੀ ਹੋਏ ਜਿਨ੍ਹਾਂ ਨੇ ਅੱਜ ਬੈਂਕ ਦੇ ਬਾਹਰ ਖੜ੍ਹੇ ਹੋ ਕੇ ਰੋਸ ਕੀਤਾ ਅਤੇ ਕਿਹਾ ਕਿ ਸਾਨੂੰ ਸਾਡੀ ਮਿਹਨਤ ਦੀ ਕਮਾਈ ਦੇ ਪੈਸੇ ਵਾਪਸ ਦਵਾਏ ਜਾਣ। ਦੂਜੇ ਪਾਸੇ ਕੈਸ਼ੀਅਰ ਦੇ ਪਿਤਾ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਆਪ ਵੀ 32 ਸਾਲ ਨੌਕਰੀ ਕੀਤੀ ਹੈ ਅਤੇ ਆਪਣੀ ਪੈਨਸ਼ਨ ਨਾਲ ਆਪਣਾ ਅਤੇ ਆਪਣੀ ਪਤਨੀ ਦਾ ਗੁਜ਼ਾਰਾ ਕਰ ਰਿਹਾ ਹੈ ਉਹਨਾਂ ਨੂੰ ਆਪਣੇ ਪੁੱਤਰ ਦੇ ਫਰੋਡ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਉਸ ਨਾਲ ਕੋਈ ਰਿਸ਼ਤਾ ਹੈ। ਪੀੜਤ ਲੋਕਾਂ ਅਨੁਸਾਰ ਇਸ ਸਬੰਧੀ ਐੱਸਐੱਸਪੀ ਬਟਾਲਾ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 18 ਜਨਵਰੀ ਨੂੰ ਛੁੱਟੀ ਦਾ ਐਲਾਨ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8