ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂਆਂ ਨੇ ਸੁਖਬੀਰ ਬਾਦਲ ਨੂੰ ਮਿਲ ਕੀਤੀ ਇਹ ਅਪੀਲ

06/03/2022 7:43:37 PM

ਚੰਡੀਗੜ੍ਹ : ਅੱਜ ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ। ਮੁਲਾਕਾਤ ਤੋਂ ਬਾਅਦ ਗੱਲਬਾਤ ਕਰਦਿਆਂ ਮੋਰਚਾ ਦੇ ਮੋਹਰੀ ਆਗੂ ਜੰਗ ਸਿੰਘ ਨੇ ਕਿਹਾ ਕਿ ਅੱਜ ਅਸੀਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਗੇ ਇਹ ਮੰਗ ਰੱਖੀ ਕਿ ਅਸੀਂ ਬੰਦੀ ਸਿੰਘ ਪਰਿਵਾਰਾਂ 'ਚੋਂ ਹਾਂ ਤੇ ਬੰਦੀ ਸਿੰਘ ਰਿਹਾਈ ਮੋਰਚਾ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਰਾਜੋਆਣਾ ਨੂੰ ਪੰਥ ਦੇ ਸਰਬ ਸਾਂਝੇ ਉਮੀਦਵਾਰ ਬਣਾ ਕੇ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਉਨ੍ਹਾਂ ਦੀ ਕੁਰਬਾਨੀ ਨੂੰ ਦੇਖਦਿਆਂ ਉਨ੍ਹਾਂ ਦਾ ਤਨ, ਮਨ, ਧਨ ਨਾਲ ਸਮਰਥਨ ਕਰੋ।

ਇਹ ਵੀ ਪੜ੍ਹੋ : ਆਪਣੀ ਜਾਨ ਗੁਆ ਕੇ ਦਾਦੇ ਨੇ ਪੋਤੀ ਨੂੰ ਇੰਝ ਦਿੱਤੀ ਨਵੀਂ ਜ਼ਿੰਦਗੀ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਹਿੱਤਾਂ ਨੂੰ ਸਾਹਮਣੇ ਰੱਖ ਕੇ ਹੀ ਹੋਂਦ 'ਚ ਲਿਆਂਦਾ ਗਿਆ ਸੀ। ਇਹ ਪੁੱਛੇ ਜਾਣ 'ਤੇ ਕਿ ਬੀਬੀ ਰਾਜੋਆਣਾ ਨੇ ਚੋਣ ਲੜਨ ਤੋਂ ਅਸਮਰੱਥਤਾ ਜਤਾਈ ਹੈ, ਬਾਰੇ ਜੰਗ ਸਿੰਘ ਨੇ ਕਿਹਾ ਕਿ ਬੇਸ਼ੱਕ ਬੀਬੀ ਰਾਜੋਆਣਾ ਦਾ ਇਹ ਕਹਿਣਾ ਵਾਜਿਬ ਹੈ ਕਿਉਂਕਿ ਪਿਛਲੇ 28 ਸਾਲ ਜੋ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਪੈਰਵਾਈ ਕਰ ਰਹੇ ਹਨ ਤੇ ਉਹ ਲੰਬੇ ਸੰਘਰਸ਼ 'ਚੋਂ ਗੁਜ਼ਰੇ ਹਨ ਪਰ ਜੋ ਅਸੀਂ ਐਲਾਨ ਕੀਤਾ ਹੈ ਤੇ ਪੰਥ ਦੀ ਵੀ ਆਵਾਜ਼ ਸੀ ਕਿ ਬੰਦੀ ਸਿੰਘਾਂ ਦੇ ਪਰਿਵਾਰ 'ਚੋਂ ਹੀ ਕਿਸੇ ਨੂੰ ਚੋਣ ਲੜਾਈ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਰ ਉਸ ਸਖਸ਼ ਨੂੰ ਬੇਨਤੀ ਕਰਦੇ ਹਾਂ ਕਿ ਹਾਲਾਤ ਨੂੰ ਦੇਖਦਿਆਂ ਬੇਸ਼ੱਕ ਭੈਣ ਬੀਬੀ ਰਾਜੋਆਣਾ ਨੇ ਚੋਣ ਲੜਨ ਤੋਂ ਅਸਮਰੱਥਤਾ ਜਤਾਈ ਹੈ ਪਰ ਫਿਰ ਵੀ ਉਨ੍ਹਾਂ ਦੀ ਹਰ ਪੱਖੋਂ ਸੁਪੋਰਟ ਕੀਤੀ ਜਾਵੇ। ਸਾਨੂੰ ਉਮੀਦ ਹੈ ਕਿ ਬੀਬੀ ਜੀ ਜ਼ਰੂਰ ਜਿੱਤਣਗੇ। ਇਸ ਲਈ ਪੰਥ ਦਾ ਇਹ ਫਰਜ਼ ਬਣਦਾ ਹੈ, ਸਾਡੀ ਵੀ ਡਿਊਟੀ ਹੈ ਕਿ ਉਨ੍ਹਾਂ ਦਾ ਜੋ ਡਰ ਹੈ, ਉਸ ਨੂੰ ਦੂਰ ਕੀਤਾ ਜਾਵੇ।

ਇਹ ਵੀ ਪੜ੍ਹੋ : ਸ਼ਮਸ਼ਾਨਘਾਟ ਤੋਂ ਹੱਡੀਆਂ ਚੋਰੀ ਕਰਕੇ ਤਾਂਤਰਿਕਾਂ ਨੂੰ ਵੇਚਣ ਵਾਲਾ ਗਿਰੋਹ ਬੇਨਕਾਬ, 2 ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News