ਬੱਚਿਆਂ ਦੀਆਂ ਇਨ੍ਹਾਂ ਦਵਾਈਆਂ ''ਤੇ ਲੱਗੀ ਰੋਕ, ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ, ਕੈਮਿਸਟਾਂ ਨੂੰ ਦਿੱਤੇ ਨਿਰਦੇਸ਼

Tuesday, Aug 25, 2026 - 10:48 AM (IST)

ਬੱਚਿਆਂ ਦੀਆਂ ਇਨ੍ਹਾਂ ਦਵਾਈਆਂ ''ਤੇ ਲੱਗੀ ਰੋਕ, ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ, ਕੈਮਿਸਟਾਂ ਨੂੰ ਦਿੱਤੇ ਨਿਰਦੇਸ਼

ਅੰਮ੍ਰਿਤਸਰ (ਦਲਜੀਤ)-ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਕਲੋਰਫੇਨਿਰਾਮਾਈਨ ਮੈਲੇਟ ਅਤੇ ਫਿਨਾਈਲਐਫ੍ਰਿਨ ਹਾਈਡ੍ਰੋਕਲੋਰਾਈਡ ਦੇ ਨਿਸ਼ਚਿਤ ਖੁਰਾਕ ਸੰਯੋਜਨ (ਫਿਕਸਡ ਡੋਜ਼ ਕੰਬੀਨੇਸ਼ਨ) ਵਾਲੀਆਂ ਦਵਾਈਆਂ ਦੀ ਵਰਤੋਂ ਨੂੰ ਲੈ ਕੇ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਸਿਹਤ ਅਤੇ ਪਰਿਵਾਰ ਵੈੱਲਫੇਅਰ ਮੰਤਰਾਲਾ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਨਿਸ਼ਚਿਤ ਖੁਰਾਕ ਸੰਯੋਜਨ ਦੀ ਵਰਤੋਂ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਨਹੀਂ ਕੀਤੀ ਜਾਵੇਗੀ। ਕੇਂਦਰ ਸਰਕਾਰ ਦਾ ਇਹ ਫੈਸਲਾ ਮਾਹਿਰ ਕਮੇਟੀ ਦੀ ਜਾਂਚ ਅਤੇ ਦਵਾਈ ਤਕਨੀਕੀ ਸਲਾਹਕਾਰ ਬੋਰਡ ਦੀਆਂ ਸਿਫਾਰਸ਼ਾਂ ਤੋਂ ਬਾਅਦ ਲਿਆ ਗਿਆ ਹੈ। ਸਰਕਾਰ ਨੇ ਮੰਨਿਆ ਕਿ ਇਸ ਉਮਰ ਵਰਗ ਦੇ ਬੱਚਿਆਂ ਲਈ ਇਸ ਸੰਯੋਜਨ ਦੀ ਵਰਤੋਂ ਨਾਲ ਸਿਹਤ ਨੂੰ ਖਤਰਾ ਹੋ ਸਕਦਾ ਹੈ ਅਤੇ ਇਸ ਦਾ ਸੁਰੱਖਿਅਤ ਬਦਲ ਉਪਲੱਬਧ ਹੈ।

ਪੰਜਾਬ: ਆੜ੍ਹਤੀਏ ਦੇ ਘਰ 'ਤੇ ਸੁੱਟਿਆ ਪੈਟਰੋਲ ਬੰਬ ਤੇ ਚਲਾਈਆਂ ਗੋਲੀਆਂ, ਧਮਾਕੇ ਦੀ ਆਵਾਜ਼ ਨੇ ਦਹਿਲਿਆ ਇਲਾਕਾ

ਨੋਟੀਫਿਕੇਸ਼ਨ ਮੁਤਾਬਕ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਨਿਯੁਕਤ ਵਿਸ਼ੇਸ਼ ਮਾਹਿਰ ਕਮੇਟੀ ਨੇ ਕਲੋਰਫੇਨਿਰਾਮਾਈਨ ਮੈਲੇਟ ਅਤੇ ਫਿਨਾਈਲਐਫ੍ਰਿਨ ਹਾਈਡ੍ਰੋਕਲੋਰਾਈਡ ਦੇ ਨਿਸ਼ਚਿਤ ਖੁਰਾਕ ਸੰਯੋਜਨ ਨਾਲ ਸਬੰਧਤ ਫਾਰਮੂਲੇਸ਼ਨਾਂ ਦੀ ਜਾਂਚ ਕੀਤੀ। ਕਮੇਟੀ ਨੇ ਆਪਣੀ ਸਿਫਾਰਸ਼ ਵਿਚ ਕਿਹਾ ਕਿ ਇਸ ਸੰਯੋਜਨ ਵਾਲੀਆਂ ਦਵਾਈਆਂ ’ਤੇ ਸਪੱਸ਼ਟ ਚਿਤਾਵਨੀ ਹੋਣੀ ਚਾਹੀਦੀ ਹੈ ਕਿ ਇਸ ਦੀ ਵਰਤੋਂ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਨਾ ਕੀਤੀ ਜਾਵੇ। ਇਸ ਤੋਂ ਬਾਅਦ ਦਵਾਈ ਤਕਨੀਕੀ ਸਲਾਹਕਾਰ ਬੋਰਡ ਨੇ ਵੀ ਮਾਮਲੇ ਦੀ ਸਮੀਖਿਆ ਕੀਤੀ ਅਤੇ ਇਸ ਨਿਸ਼ਚਿਤ ਖੁਰਾਕ ਸੰਯੋਜਨ ਵਾਲੀਆਂ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ ਨੂੰ ਨਿਯਮਾਂ ਅਧੀਨ ਲਿਆਉਣ ਦੀ ਸਿਫਾਰਸ਼ ਕੀਤੀ। ਕੇਂਦਰ ਸਰਕਾਰ ਨੇ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੀ ਧਾਰਾ 26ਏ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਫੈਸਲਾ ਲਾਗੂ ਕੀਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ ਤੋਂ ਬਾਅਦ ਮੌਸਮ ਵਿਭਾਗ ਦੀ ਵੱਡੀ Update ! ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਹੁਣ ਪੈਕਿੰਗ ’ਤੇ ਚਿਤਾਵਨੀ ਲਿਖਣੀ ਲਾਜ਼ਮੀ

ਇਸ ਫੈਸਲੇ ਦਾ ਸਭ ਤੋਂ ਅਹਿਮ ਪੱਖ ਇਹ ਹੈ ਕਿ ਨਿਰਮਾਤਾ ਕੰਪਨੀਆਂ ਨੂੰ ਸਿਰਫ਼ ਦਵਾਈ ਦੀ ਵਿਕਰੀ ਜਾਂ ਵੰਡ ਨੂੰ ਨਿਯਮਿਤ ਕਰਨ ਤੱਕ ਹੀ ਸੀਮਤ ਨਹੀਂ ਰਹਿਣਾ ਪਵੇਗਾ, ਸਗੋਂ ਦਵਾਈ ਦੇ ਲੇਬਲ, ਪੈਕੇਜ ਇਨਸਰਟ ਅਤੇ ਪ੍ਰਚਾਰ ਸਮੱਗਰੀ ’ਤੇ ਵੀ ਸਪੱਸ਼ਟ ਚਿਤਾਵਨੀ ਦਰਜ ਕਰਨੀ ਪਵੇਗੀ। ਚਿਤਾਵਨੀ ਵਿਚ ਸਾਫ਼ ਤੌਰ ’ਤੇ ਦਰਸਾਉਣਾ ਹੋਵੇਗਾ ਕਿ ਨਿਸ਼ਚਿਤ ਖੁਰਾਕ ਸੰਯੋਜਨ ਦੀ ਵਰਤੋਂ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਨਹੀਂ ਕੀਤੀ ਜਾਵੇਗੀ। ਇਸ ਨਾਲ ਮਾਪਿਆਂ, ਡਾਕਟਰਾਂ, ਫਾਰਮਾਸਿਸਟਾਂ ਅਤੇ ਦਵਾਈ ਵਿਕਰੇਤਾਵਾਂ ਲਈ ਇਹ ਗੱਲ ਹੋਰ ਸਪੱਸ਼ਟ ਹੋਵੇਗੀ ਕਿ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਸੰਯੋਜਨ ਵਾਲੀ ਦਵਾਈ ਦੇਣ ਤੋਂ ਪਰਹੇਜ਼ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 100 ਸਾਲ ਪੁਰਾਣੇ ਪਿੱਪਲ ਤੇ ਬੋਹੜ ਦੇ ਰੁੱਖਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ

ਨੋਟੀਫਿਕੇਸ਼ਨ ਸਬੰਧੀ ਕੈਮਿਸਟਾਂ ਨੂੰ ਕੀਤਾ ਗਿਆ ਜਾਗਰੂਕ

ਸਿਹਤ ਵਿਭਾਗ ਦੇ ਡਰੱਗ ਵਿੰਗ ਦੇ ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਨਾਲ ਜੁੜੀਆਂ ਦਵਾਈਆਂ ਵਿਚ ਉਮਰ ਦੀ ਪਾਬੰਦੀ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਕਲੋਰਫੇਨਿਰਾਮਾਈਨ ਮੈਲੇਟ ਅਤੇ ਫਿਨਾਈਲਐਫ੍ਰਿਨ ਹਾਈਡ੍ਰੋਕਲੋਰਾਈਡ ਦੇ ਨਿਸ਼ਚਿਤ ਖੁਰਾਕ ਸੰਯੋਜਨ ਸਬੰਧੀ ਕੇਂਦਰ ਸਰਕਾਰ ਵੱਲੋਂ ਜਾਰੀ ਚਿਤਾਵਨੀ ਦੀ ਪਾਲਣਾ ਕਰਵਾਉਣਾ ਜ਼ਰੂਰੀ ਹੈ। ਦਵਾਈ ਦੇ ਲੇਬਲ ਅਤੇ ਪੈਕੇਜ ’ਤੇ ਦਿੱਤੀ ਚਿਤਾਵਨੀ ਨੂੰ ਪੜ੍ਹ ਕੇ ਹੀ ਇਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਕੈਮਿਸਟ ਐਸੋਸੀਏਸ਼ਨਾਂ ਨੂੰ ਸਰਕਾਰ ਦੇ ਨੋਟੀਫਿਕੇਸ਼ਨ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਫੌਜੀ ਟਿਕਾਣਿਆਂ 'ਤੇ ਅਲਰਟ ਜਾਰੀ, ਵਧਾਈ ਗਈ ਸੁਰੱਖਿਆ

ਫੈਸਲਾ ਨੋਟੀਫਿਕੇਸ਼ਨ ਪ੍ਰਕਾਸ਼ਨ ਨਾਲ ਲਾਗੂ

ਡਰੱਗ ਕੰਟਰੋਲ ਅਧਿਕਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਨੋਟੀਫਿਕੇਸ਼ਨ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਨੋਟੀਫਿਕੇਸ਼ਨ ਰਾਜਪੱਤਰ ਵਿਚ ਪ੍ਰਕਾਸ਼ਿਤ ਹੋਣ ਦੀ ਤਰੀਕ ਤੋਂ ਪ੍ਰਭਾਵੀ ਹੋਵੇਗੀ। ਇਸ ਤਰ੍ਹਾਂ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਸਿਰਫ਼ ਸਲਾਹ ਤੱਕ ਸੀਮਤ ਨਾ ਰੱਖਦਿਆਂ ਕਾਨੂੰਨੀ ਨਿਯਮਾਂ ਦੇ ਘੇਰੇ ਵਿਚ ਲਿਆ ਦਿੱਤਾ ਹੈ। ਇਸ ਫੈਸਲੇ ਦਾ ਮਕਸਦ ਦਵਾਈਆਂ ਦੀ ਵਰਤੋਂ ਨੂੰ ਬੇਲੋੜੇ ਢੰਗ ਨਾਲ ਰੋਕਣਾ ਨਹੀਂ, ਸਗੋਂ ਇਕ ਖਾਸ ਉਮਰ ਵਰਗ ਦੇ ਬੱਚਿਆਂ ਨੂੰ ਸੰਭਾਵਿਤ ਖਤਰੇ ਤੋਂ ਬਚਾਉਣਾ ਹੈ। ਸਰਕਾਰ ਵੱਲੋਂ ਨੋਟੀਫਿਕੇਸ਼ਨ ਵਿਚ ਸੁਰੱਖਿਅਤ ਬਦਲ ਉਪਲਬੱਧ ਹੋਣ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ: ਪਹਿਲਾਂ ਮੈਡੀਕਲ ਸਟੋਰ 'ਤੇ ਚਲਾਈਆਂ ਗੋਲੀਆਂ, ਫਿਰ ਘਰ 'ਤੇ ਕੀਤੇ ਅੰਨ੍ਹੇਵਾਹ ਫਾਇਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News