ਪੰਜਾਬ 'ਚ ਚੂਹਿਆਂ ਨੂੰ ਫੜ੍ਹਨ ਵਾਲੀ Glue Trap 'ਤੇ ਲੱਗੀ ਪਾਬੰਦੀ, ਜਾਣੋ ਕੀ ਹੈ ਪੂਰਾ ਮਾਮਲਾ
Wednesday, Nov 08, 2023 - 02:00 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ 'ਚ ਚੂਹਿਆਂ ਨੂੰ ਫੜ੍ਹਨ ਲਈ ਵਰਤੀ ਜਾਣ ਵਾਲੀ ਗਲੂ ਟਰੈਪ (Glue Trap) 'ਤੇ ਸਰਕਾਰ ਵੱਲੋਂ ਪਾਬੰਦੀ ਲਾ ਦਿੱਤੀ ਗਈ ਹੈ। ਪੰਜਾਬ 'ਚ ਇਸ ਦੇ ਉਤਪਾਦਨ, ਵਿਕਰੀ ਅਤੇ ਵਰਤੋਂ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਈ ਗਈ ਹੈ। ਦੱਸਣਯੋਗ ਹੈ ਕਿ ਗਲੂ ਟਰੈਪ ਨੂੰ ਪਸ਼ੂ ਪ੍ਰੇਮੀਆਂ ਵੱਲੋਂ ਬੇਰਹਿਮ ਕਰਾਰ ਦਿੱਤਾ ਗਿਆ ਸੀ। ਇਹ ਮਾਮਲਾ ਪਸ਼ੂ ਭਲਾਈ ਬੋਰਡ ਕੋਲ ਚੁੱਕਿਆ ਗਿਆ ਸੀ, ਜਿਸ ਤੋਂ ਬਾਅਦ ਗਲੂ ਟਰੈਪ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਵੀ ਦੱਸ ਦੇਈਏ ਕਿ ਗਲੂ ਟਰੈਪ 'ਤੇ ਪਾਬੰਦੀ ਲਾਉਣ ਦੇ ਨਾਲ ਪੰਜਾਬ ਪੂਰੇ ਦੇਸ਼ ਦਾ 17ਵਾਂ ਸੂਬਾ ਬਣ ਗਿਆ ਹੈ।
ਇਹ ਵੀ ਪੜ੍ਹੋ : ਖ਼ਤਰਨਾਕ Driving ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਪੜ੍ਹ ਕੇ ਹੋ ਜਾਣ ਸਾਵਧਾਨ ਨਹੀਂ ਤਾਂ...
ਕੀ ਹੈ Glue Trap
ਤੁਹਾਨੂੰ ਦੱਸ ਦੇਈਏ ਕਿ ਗਲੂ ਟਰੈਪ 'ਚ ਇਕ ਬੋਰਡ 'ਤੇ ਗੂੰਦ ਦੀ ਇਕ ਪਰਤ ਲਾਈ ਜਾਂਦੀ ਹੈ। ਚੂਹਿਆਂ ਨੂੰ ਫੜ੍ਹਨ ਲਈ ਇਸ 'ਤੇ ਖਾਣ-ਪੀਣ ਦੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਹਨ। ਇਸ 'ਤੇ ਆ ਕੇ ਚੂਹਾ ਚਿਪਕ ਜਾਂਦਾ ਹੈ ਅਤੇ ਜ਼ਿਆਦਾਤਰ ਚੂਹੇ ਤੜਫ਼-ਤੜਫ਼ ਕੇ ਮਰ ਜਾਂਦੇ ਹਨ। ਪਸ਼ੂ ਪ੍ਰੇਮੀਆਂ ਦਾ ਕਹਿਣਾ ਹੈ ਕਿ ਜਦੋਂ ਚੂਹਾ ਗੂੰਦ (Glue Trap) ਨਾਲ ਚਿਪਕ ਜਾਂਦਾ ਹੈ ਤਾਂ ਲੋਕ ਉਸ ਨੂੰ ਖੁੱਲ੍ਹੇ 'ਚ ਸੁੱਟ ਦਿੰਦੇ ਹਨ।
ਇਸ ਨਾਲ ਜ਼ਿਆਦਾਤਰ ਚੂਹੇ ਮਰ ਜਾਂਦੇ ਹਨ। ਚੂਹੇ ਨੂੰ ਖਾਣ ਦੀ ਕੋਸ਼ਿਸ਼ 'ਚ ਪੰਛੀ ਇਸ ਨਾਲ ਚਿਪਕ ਕੇ ਮਰਨ ਲੱਗੇ ਸਨ। ਇਸ ਤੋਂ ਬਾਅਦ ਇਸ 'ਤੇ ਰੋਕ ਲਾਈ ਗਈ ਹੈ। ਪਸ਼ੂ-ਪਾਲਣ ਵਿਭਾਗ ਨੇ ਡੀ. ਸੀ. ਦਫ਼ਤਰਾਂ ਨੂੰ ਚਿੱਠੀ ਭੇਜੀ ਹੈ। ਇਸ 'ਚ ਕਿਹਾ ਗਿਆ ਹੈ ਕਿ ਗਲੂ ਟਰੈਪ ਮਤਲਬ ਕਿ ਗੂੰਦ ਦੇ ਪਿੰਜਰੇ 'ਤੇ ਪੰਜਾਬ 'ਚ ਪਾਬੰਦੀ ਲਾਈ ਗਈ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8